ਫਕੀਰ
*********** ਫ਼ਕੀਰ ***********
****************************
ਨਾ ਰਹੇ ਹਾਕਮ ਤੇ ਨਾ ਰਹੇ ਹੁਣ ਵਜ਼ੀਰ
ਜਗ ਤੋਂ ਤੁਰ ਗਏ ਨੇ ਪਹੁੰਚੇ ਹੋਏ ਫ਼ਕੀਰ
ਨਸ਼ਿਆਂ ਨੇ ਪੱਟ ਲਏ ਚੋਬਰ ਮੁਟਿਆਰਾਂ
ਨਾ ਰਹਿਆਂ ਖੁਰਾਕਾਂ ਤੇ ਨਾ ਰਹੇ ਸ਼ਰੀਰ
ਫੁਕਰੀ ਚ ਰੂੜੀ ਫ਼ਿਰਦੇ ਨ ਅੱਜ ਦੇ ਰਾਂਝੇ
ਨਾ ਮਿਲਨੇ ਆਸ਼ਿਕ਼ ਜਿਹੇ ਰਾਂਝਾ ਤੇ ਹੀਰ
ਮਿਹਨਤਕਸ਼ ਲੋਕਾਂ ਦੀ ਜਗ ਤੇ ਹੈ ਲੋੜ
ਨੀ ਤੇ ਰੋਣਾ ਰੋਈ ਫ਼ਿਰਦੇ ਫੁੱਟੀ ਤਕਦੀਰ
ਨਾ ਰਹੇ ਹੁਣ ਕਥਨਾਂ ਤੇ ਕਿੱਤੇ ਦੇ ਪਾਬੰਦ
ਲਈ ਫ਼ਿਰਦੇ ਨੇ ਜੇਬਾਂ ਚ ਬੱਸ ਤਸਵੀਰ
ਮਨਸੀਰਤ ਬਦਲ ਗਏ ਫੈਸ਼ਨ ਤੇ ਢੰਗ
ਨਹੀਂ ਰਹੇ ਲੋਕ ਹੁਣ ਲਕੀਰ ਦੇ ਫ਼ਕੀਰ
***************************
ਸੁਖਵਿੰਦਰ ਸਿਂਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)