ਪੱਥਰਾਂ ਦੇ ਜਾਏ
ਪੱਥਰਾਂ ਦੇ ਜਾਏ
ਅਸੀਂ ਪੱਥਰ, ਪੱਥਰਾਂ ਦੇ ਜਾਏ।
ਪੱਥਰ ਜੂਨ ਹੰਢਾਵਣ ਆਏ।
ਨਾ ਹੁਣ ਅਸੀਂ ਕਿਸੇ ਦੇ ਦਰਦੀ
ਨਾ ਕਿਸੇ ਦੇ ਆਪਾਂ ਹਮਸਾਏ।
ਤਰੱਕੀ ਕੀਤੀ ਪੱਥਰ ਯੁੱਗ ਤੋਂ
ਕਈ ਅਸਾਂ ਨੇ ਜੂਨ ਹੰਢਾਏ
ਮੁਕੰਮਲ ਮਨੁੱਖ ਬਣ ਕੇ ਅਸੀਂ
ਫੇਰ ਪੱਥਰ ਯੁੱਗ ਨੂੰ ਪਰਤ ਆਏ।
ਨਾ ਰਹੀ ਮਹੁੱਬਤ ਦਿਲਾਂ ਵਿਚ
ਕਿਸੇ ਤੇ ਵੀ ਤਰਸ ਨਾ ਖਾਈਏ
ਦੇਖਣ ਨੂੰ ਅਸੀਂ ਹਾਂ ਇਕੱਠੇ
ਜੜਾਂ ਦੂਜੇ ਦੀਆਂ ਵੱਢਦੇ ਆਈਏ।
ਬਸ ਆਪ ਤੇ ਆਪਣੇ ਦੋ ਦੋ
ਇਹੀ ਸਭ ਦੀ ਦੁਨੀਆ ਰਹਿ ਗਈ।
ਵੱਡੇ ਵਡੇਰੇ ਕੋਣ ਨੇ ਹੁੰਦੇ
ਮਾਪੇ ਬਿਰਧ ਆਸ਼ਰਮ ਬਿਠਾਏ।
ਨੈਣੀਂ ਨੀਰ ਰਿਹਾ ਨਾ ਕੋਈ
ਦਿਲ ਵੀ ਗਏ ਹੁਣ ਪੱਥਰਾਏ।
ਆਪਣਾ ਹੱਗਿਆ ਲੈ ਕੇ ਤੁਰ ਪਏ
ਪਰਦੇਸ , ਪੱਥਰਾਂ ਦੇ ਜਾਏ।
ਸੁਰਿੰਦਰ ਕੋਰ