#ਪ੍ਰੀਤਾਂ ਵਾਲੀ
✍
★ #ਪ੍ਰੀਤਾਂ ਵਾਲੀ ★
ਜੰਗਲ ਬੇਲੇ ਮੜ੍ਹੀ ਮਸੀਤੀ
ਜਾ ਬੈਠੇ ਉਹ ਚੁੱਪਚੁਪੀਤੀ
ਲੱਗੇ ਗੱਲ ਨਾ ਕਿਸੇ ਦੀ ਚੰਗੀ
ਸਾਰਾ ਜੱਗ ਸੌਂ ਜਾਵੇ
ਉਹਨੂੰ ਨੀਂਦ ਨਾ ਆਵੇ
ਜੀਹਦੀ ਪ੍ਰੀਤ ਸਾਈਂ ਨਾਲ ਲੱਗੀ
ਮਲ-ਮਲ ਨ੍ਹਾਵੇ
ਫੁੱਲ ਚਿੜੀਆਂ ਬਣਾਵੇ
ਕਈ ਜਨਮਾਂ ਤੋਂ ਗਈ ਜੋ ਠੱਗੀ
ਝੱਲੀ ਹੋਈ
ਲਾਹ ਕੇ ਲੋਈ
ਉਸ ਕਿੱਲੀ ਉੱਤੇ ਟੰਗੀ
ਚੜ੍ਹੀ ਚੁਬਾਰੇ
‘ਵਾਜਾਂ ਮਾਰੇ
ਉਹਦੀ ਨੀਅਤ ਹੋ ਗਈ ਨੰਗੀ
ਨੱਚਦੀ ਜਾਵੇ
ਗਾਉਂਦੀ ਜਾਵੇ
ਜਿਹੜੀ ਸਾਈਂ ਨਾਲ ਗਈ ਏ ਮੰਗੀ ।
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦੧੭੩੧੨