#ਪੇਸ਼ਾਵਰ ਰੋਂਦਾ-ਏ ਜ਼ਾਰੋ-ਜ਼ਾਰ ਲੋਕੋ !
🙏
* ਮਨੁੱਖ ਕਿਸੇ ਵੀ ਜ਼ਾਤ, ਧਰਮ ਜਾਂ ਦੇਸ਼ ਦਾ ਹੋਵੇ ਚੂੰਢੀ ਵੱਢਿਆਂ ਦਰਦ ਇੱਕੋ ਜਿਹਾ ਹੁੰਦਾ ਹੈ | ਜੇਕਰ ਕਿਸੇ ਹੋਰ ਨਾਲ ਹੋਏ ਜ਼ੁਲਮ ਕਾਰਨ ਸਾਡਾ ਦਿਲ ਨਹੀਂ ਕੰਬਦਾ ਤਾਂ ਅਸੀਂ ਮਨੁੱਖ ਨਹੀਂ ਹਾਂ |
ਆਰਮੀ ਪਬਲਿਕ ਸਕੂਲ, ਪੇਸ਼ਾਵਰ ਦੇ ਬੱਚਿਆਂ ਦੀਆਂ ਚੀਖਾਂ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਵਰ੍ਹਦੀਆਂ ਅੱਖਾਂ ਨੂੰ ਅਣਡਿੱਠਾ ਕਰਨ ਵਾਲਾ ਕਦੇ ਵੀ ਆਪਣੇ ਲਈ ਹਮਦਰਦੀ ਦੀ ਆਸ ਨਹੀਂ ਕਰ ਸਕਦਾ |
* ਹਿਮਾਲਾ ਅਤੇ ਸਿੰਧੂ ਦੇ ਵਿਚਕਾਰਲੇ ਸਥਾਨ ਨੂੰ `ਹਿੰਧੂਸਥਾਨ` ਕਿਹਾ ਗਿਆ | ਜੋ ਕਿ ਬਾਅਦ ਵਿੱਚ `ਹਿੰਦੁਸਥਾਨ` ਤੇ ਫਿਰ `ਹਿੰਦੁਸਤਾਨ` ਹੋ ਗਿਆ |
ਬਲੋਚਾਂ ਦਾ ਦੇਸ਼ ਬਲੋਚਿਸਤਾਨ , ਪਸ਼ਤੂਨਾਂ ਦਾ ਪਸ਼ਤੂਨਿਸਤਾਨ , ਅਫਗਾਨਾਂ ਦਾ ਅਫਗਾਨਿਸਤਾਨ , ਕਜਾਕਾਂ ਦਾ ਕਜਾਕਸਤਾਨ , ਤਾਜਕਾਂ ਦਾ ਤਾਜਕਸਤਾਨ , ਉਜਬੇਕਾਂ ਦਾ ਉਜਬੇਕਸਤਾਨ ਆਦਿ-ਆਦਿ |
ਇਨ੍ਹਾਂ ਸਾਰੇ ਦੇਸ਼ਾਂ ਦੀ ਭਾਸ਼ਾ ਵੱਖੋ-ਵੱਖ ਹੋਣ ਦੇ ਬਾਵਜੂਦ ਸਾਰਿਆਂ ਦੇ ਨਾਮ ਦੇ ਪਿੱਛੇ ਇਹ `ਸਤਾਨ` ਕੀ ਹੈ ?
ਦਰਅਸਲ ਇਹ `ਸਤਾਨ` ਨਹੀਂ `ਸਥਾਨ` ਹੈ |
ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪਹਿਲਾਂ ਸਾਰੀ ਦੁਨੀਆ ਦੀ ਭਾਸ਼ਾ ਇੱਕ ਹੀ ਸੀ | ਜਿਸ ਤਰ੍ਹਾਂ ਕਿ ਬਾਈਬਲ ਵਿੱਚ ਵੀ ਲਿੱਖਿਆ ਹੈ |
ਅਤੇ , ਇਹ ਨਿਸ਼ਚਿਤ ਹੈ ਕਿ ਉਹ ਸੰਸਕ੍ਰਿਤ ਭਾਸ਼ਾ ਹੀ ਸੀ |
ਪਰੰਤੂ , ਪਾਕਿਸਤਾਨ ਦੇ ਨਾਲ ਅਜਿਹਾ ਨਹੀਂ ਹੈ |
ਜਦੋਂ ਇਹ ਦਿੱਸਣ ਲੱਗ ਪਿਆ ਕਿ ਮੁਸਲਮਾਨਾਂ ਨੂੰ ਧਰਮ ਦੇ ਅਧਾਰ `ਤੇ ਇੱਕ ਨਵਾਂ ਦੇਸ਼ ਮਿਲਣ ਵਾਲਾ ਹੈ ਤਾਂ ਇਹ ਚਰਚਾ ਹੋਣ ਲੱਗੀ ਕਿ ਉਸ ਦੇਸ਼ ਦਾ ਨਾਮ ਕੀ ਹੋਵੇਗਾ ?
ਪੰਜਾਬ ਖੇਤੀਬਾੜੀ ਵਿਸ਼ਵਵਿਦਿਆਲਾ , ਸਿਆਲਕੋਟ ਦੇ ਇੱਕ ਮੁਸਲਮ ਵਿਦਿਆਰਥੀ ਦੀ ਕਲਪਨਾ ਹੈ ਇਹ ਨਾਮ | ਉਸਨੇ ਇੱਕ ਲੇਖ ਲਿੱਖਿਆ ਕਿ ਜਿਹੜੇ-ਜਿਹੜੇ ਪ੍ਰਦੇਸ਼ ਨਵੇਂ ਦੇਸ਼ ਵਿੱਚ ਸ਼ਾਮਲ ਹੋਣਗੇ ਉਨ੍ਹਾਂ ਦੇ ਨਾਮ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਨਾਮ ਬਣੇਗਾ `ਪਾਕਿਸਤਾਨ` |
ਇਸ ਅੰਨ੍ਹੀ ਵੰਡ ਦਾ ਨਤੀਜਾ ਹੈ `ਪੇਸ਼ਾਵਰ ਕਾਂਡ` | ਪਿਛਲੇ ਸਾਲ 16 ਦਿਸੰਬਰ ਨੂੰ ਹੋਏ ਇਸ ਅਣਮਨੁੱਖੀ ਕਾਂਡ `ਤੇ ਲਿੱਖੀ ਗਈ ਹੈ ਕਵਿਤਾ `ਪੇਸ਼ਾਵਰ ਰੋਂਦਾ ਏ ਜ਼ਾਰੋ-ਜ਼ਾਰ ਲੋਕੋ !` |
ਗੱਲ ਤੁਹਾਡੇ ਦਿਲ ਤਕ ਪਹੁੰਚੇ ਤਾਂ ਸ਼ਾਬਾਸ਼ੀ ਦਿਆ ਜੇ |
✍
★ #ਪੇਸ਼ਾਵਰ ਰੋਂਦਾ-ਏ ਜ਼ਾਰੋ-ਜ਼ਾਰ ਲੋਕੋ ! ★
`ਪੇ` ਮੰਗਿਆ ਪਿਆਰੇ ਪੰਜਾਬ ਪਾਸੋਂ
ਨਾਲੇ ਉਸਦੀ ਵੱਢ ਲਈ ਸੱਜੀ ਬਾਂਹ ਲੋਕੋ
ਜਿੱਥੇ ਗਿੱਧੇ ਭੰਗੜੇ ਨੱਚਦੇ ਨੇ
ਜਿੱਥੇ ਸਿਰ ਤਲੀ ਧਰਨ ਦਾ ਚਾਅ ਲੋਕੋ
ਜਿੱਥੇ ਗੁਰੂਆਂ ਦੀ ਬਾਣੀ ਗੂੰਜਦੀ
ਜਿੱਥੇ ਵਗਦੇ ਪੰਜ ਦਰਿਆ ਲੋਕੋ
ਜਿੱਥੇ ਮਨੁੱਖਤਾ ਦੇ ਕਾਤਲ ਸਿਕੰਦਰ ਨੂੰ
ਮਹਾਰਾਜ ਪੁਰੂ ਨੇ ਭੁੰਜੇ ਦਿੱਤਾ ਲਾਹ ਲੋਕੋ
ਇੱਕ ਪਾਸੇ ਕੁੱਝ ਦਿਸਦੈ ਦਇਆ ਧਰਮ
ਦੂਜੇ ਪਾਸੇ ਗੁਆਚੀ ਹੈ ਗਾਂ ਲੋਕੋ
ਜਿੱਥੇ ਬਦਮਾਸ਼ਾਂ ਦਾ ਧਰਿਐ ਨਾਂਅ ਸ਼ਰੀਫ
ਜਿੱਥੇ ਸ਼ਰਾਫਤ ਲਈ ਨਹੀਂ ਕੋਈ ਥਾਂ ਲੋਕੋ
ਜਿੱਥੇ ਲੱਖਾਂ ਕਰੋੜਾਂ ਉੱਜੜ ਗਏ
ਅਤੇ ਘਰ ਹੋਏ ਸ਼ਮਸ਼ਾਨ
ਜਿਨਾਹ ਤੇਰਾ ਬਣ ਗਿਆ ਪਾਕਿਸਤਾਨ
ਜਿਨਾਹ ਤੇਰਾ ਬਣ ਗਿਆ ਪਾਕਿਸਤਾਨ . . .
`ਅਲਿਫ਼` ਲਿਆ ਅਫ਼ਗ਼ਾਨ ਤੋਂ
ਜਿੱਥੇ ਮੇਵੇ ਬੇਸ਼ੁਮਾਰ
ਕੁੜੀ ਗੁੱਡੀਆਂ ਪਟੋਲੇ ਖੇਡਦੀ
ਜਿੱਥੇ ਬਣ ਜਾਂਦੀ ਹੈ ਨਾਰ
ਗਰਮ ਜਿੱਥੇ ਦੀਆਂ ਘਾਟੀਆਂ
ਹਰੀ ਸਿੰਘ ਨਲਵੇ ਦਿੱਤੀਆਂ ਠਾਰ
ਚੋਰਾ-ਡਾਕੂਆ-ਕਾਤਲਾ
ਤੂੰ ਓਥੋਂ ਚੋਰੀ ਕੀਤੇ ਅਨਾਰ
ਲੁੱਟ ਦੇ ਮਾਲ ਨਾਲ ਭਰ ਗਈ
ਤੇਰੀ ਇਹ ਦੁਕਾਨ
ਜਿਨਾਹ ਤੇਰਾ ਬਣ ਗਿਆ ਪਾਕਿਸਤਾਨ
ਜਿਨਾਹ ਤੇਰਾ ਬਣ ਗਿਆ ਪਾਕਿਸਤਾਨ . . .
`ਕਾਫ` ਕੱਢਿਆ ਕਸ਼ਮੀਰ `ਚੋਂ
ਹੇਠਾਂ ਸੁੰਨਤ ਜੇਹੀ ਖਿੱਚੀ ਲਕੀਰ
ਧਰਤੀ ਦੇ ਇਸ ਸਵਰਗ ਨੂੰ ਜ਼ਾਲਮਾ
ਤੂੰ ਵਿੱਚੋਂ ਦਿੱਤਾ ਚੀਰ
ਜਿੱਥੇ ਮਹਿਕਣ ਕੇਸਰ ਕਿਆਰੀਆਂ
ਜਿੱਥੇ ਮੇਰੀ ਮਾਤਾ ਜੇਹਲਮ ਦਾ ਠੰਡਾ ਨੀਰ
ਵਾਰੀਨਾਗ ਅਨੰਤਨਾਗ ਚੰਦਨਵਾੜੀ ਸੋਭਦੇ
ਜਿੱਥੇ ਸੱਜਦੀ ਹੈ ਮਾਤ ਭਵਾਨੀ ਖੀਰ
ਜਿੱਥੇ ਡੇਰਾ ਨਾਥਾਂ ਦੇ ਨਾਥ ਦਾ
ਜੀਹਦੀ ਗਾਭੇ ਵਿੱਚ ਤਸਵੀਰ
ਭਾਰਤਮਾਤਾ ਦੇ ਇਸ ਸ਼ੀਸ਼ ਨੂੰ
ਤੂੰ ਦਿੱਤੀ ਡਾਢੀ ਪੀੜ
ਰਿਸ਼ੀ ਕਸ਼ਯੱਪ ਦੀ ਤਪੋਭੂਮੀ ਬਣ ਗਈ
ਤੇਰੀ ਗੁੰਡਾਗਰਦੀ ਦਹਿਸ਼ਤਗਰਦੀ ਦਾ ਮੈਦਾਨ
ਜਿਨਾਹ ਤੇਰਾ ਬਣ ਗਿਆ ਪਾਕਿਸਤਾਨ
ਜਿਨਾਹ ਤੇਰਾ ਬਣ ਗਿਆ ਪਾਕਿਸਤਾਨ . . .
`ਸੀਨ` ਸੁੱਝਿਆ ਤੈਨੂੰ ਸਿੰਧ ਤੋਂ
ਜਿਹੜੀ ਧਰਤੀ ਬੇਮਿਸਾਲ
ਪੁੱਤ ਜਿਸਦੇ ਸੋਭੋ ਤੇ ਅਡਵਾਨੀ ਲਾਲਕ੍ਰਿਸ਼ਨ
ਜਿਨ੍ਹਾਂ ਦੀ ਹੈ ਨਹੀਂ ਕੋਈ ਮਿਸਾਲ
ਉਸ ਧਰਤੀ ਦਾ ਵੈਰੀ ਵੀ ਕੀ ਕਰੇ
ਜੀਹਦਾ ਰਾਖਾ ਸਾਈਂ ਝੂਲੇਲਾਲ
ਹਨੇਰੀ ਝੁੱਲੀ ਜਦ ਜ਼ੁਲਮ ਦੀ
ਧਰਤੀ ਅਕਾਸ਼ ਦੋਵੇਂ ਹੋ ਗਏ ਲਾਲ
ਸਾਈਂ ਗੁਸਾਈਂ ਦੀ ਅੱਜ ਕੋਈ ਪੁੱਛ ਨਹੀਂ
ਸੱਚ ਤੇ ਧਰਮ ਦਾ ਭੈੜਾ ਹਾਲ
ਓਹਦਾ ਨਾਂਅ-ਨਿਸ਼ਾਨ ਹੈ ਮਿਟ ਗਿਆ
ਜਿਸ ਲੜਨਾ ਸੀ ਹਜ਼ਾਰਾਂ ਸਾਲ
ਪਿਓ ਮੰਗਦਾ ਸੀ ਟੈਨ ਪਰਸੈਂਟ ਐਪਰ
ਪੂਰੇ ਸੌ ਨੂੰ ਭਾਲਦੈ ਮੁਰਗੀ ਦਾ ਚੂਜ਼ਾ ਪੁੱਤ ਬਿਲਾਲ
ਹੁਣ ਨਹੀਂ ਰਹੇ ਇਤਬਾਰ ਜੋਗੇ
ਯਾਰੀ ਲਾ ਲਈ ਇਨ੍ਹਾਂ ਚੀਨੀਆਂ ਦੇ ਨਾਲ
ਜਿੱਥੇ-ਜਿੱਥੇ ਤੇਰੇ ਪੈਰ ਪਏ
ਸਭ ਭ੍ਰਿਸ਼ਟ ਹੋਏ ਅਸਥਾਨ
ਜਿਨਾਹ ਤੇਰਾ ਬਣ ਗਿਆ ਪਾਕਿਸਤਾਨ
ਜਿਨਾਹ ਤੇਰਾ ਬਣ ਗਿਆ ਪਾਕਿਸਤਾਨ . . .
`ਸਥਾਨ` ਬੁੜ੍ਹਕ ਲਿਆ ਬਲੋਚਾਂ ਦਾ ਪਸ਼ਤੂਨਾਂ ਦਾ
ਤੂੰ ਪਾਈ ਐਸੀ ਵੰਡ
ਖ਼ਾਨ ਅਬਦੁਲ ਗ਼ੱਫ਼ਾਰ ਵੇਂਹਦਾ ਰਹਿ ਗਿਆ
ਓਹਦੇ ਸੁਪਨੇ ਦੀ ਹੋ ਗਈ ਝੰਡ
ਤੁੱਧ ਸ਼ਤਾਨ ਦੇ ਮਗਰ ਲੱਗ ਕੇ
ਸੱਚੇ ਮਾਲਕ ਨੂੰ ਦਿੱਤੀ ਕੰਡ
ਅਖੀਰ ਭੁੱਜੀ ਰੇਤ ਹੀ ਨਿਕਲੀ
ਜੋ ਜਾਪਦੀ ਸੀ ਖੰਡ
ਖ਼ੈਰ ਮੰਗਦੇ ਹਾਂ ਆਪਣੇ ਬਿਗਾਨਿਆਂ ਦੀ
ਤੇਰੇ ਮੰਜੇ ਹੇਠਾਂ ਐਟਮ ਬੰਬ
ਅੱਜ ਬਲੋਚ ਮੱਘਦੈ ਮੱਚਦੈ ਵਿੱਲਕਦੈ
ਸਿਰੋਂ ਨਾ ਲਹਿੰਦੀ ਪੰਡ
ਤੀਰ ਨਿਸ਼ਾਨੇ ਤੋਂ ਖੁੰਝਿਆ
ਨਾ ਹੱਥ ਰਹੀ ਕਮਾਨ
ਜਿਨਾਹ ਤੇਰਾ ਬਣ ਗਿਆ ਪਾਕਿਸਤਾਨ
ਜਿਨਾਹ ਤੇਰਾ ਬਣ ਗਿਆ ਪਾਕਿਸਤਾਨ . . .
ਵਸੀਮ ਅਕਰਮ ਦੇ ਉਸਤਾਦ ਇਮਰਾਨ ਖ਼ਾਨ ਦਾ
ਅੱਜ ਜਿੱਥੇ ਹੈ ਅਖ਼ਤਿਆਰ ਲੋਕੋ
ਉਸ ਸੋਹਣੇ ਬਾਗ ਦਾ ਇੱਕ ਸੁਨਹਿਰੀ ਫੁੱਲ
ਪ੍ਰਿਥਵੀਰਾਜ ਦਾ ਕਪੂਰ ਪਰਿਵਾਰ ਲੋਕੋ
ਸੂਰਜ ਵਾਂਗ ਯੂਸੁਫਖ਼ਾਨ ਕਲਾ ਸੰਸਾਰ ਅੰਦਰ
ਬਣ ਚਮਕਿਐ ਦਿਲੀਪ ਕੁਮਾਰ ਲੋਕੋ
ਜਿੱਥੇ ਸੁੰਦਰੀਆਂ ਸੁੱਥਣਾਂ `ਚ ਸੋਂਹਦੀਆਂ ਨੇ
ਜਿੱਥੇ ਪਠਾਨ ਵੀ ਪਹਿਨਣ ਸਲਵਾਰ ਲੋਕੋ
ਭੋਲੇ ਪੰਛੀਆਂ ਨੇ ਐਸੀ ਚੋਗ ਚੁੱਗੀ
ਹੋ ਗਏ ਨੇ ਸ਼ਿਕਾਰੀ ਦੇ ਸ਼ਿਕਾਰ ਲੋਕੋ
ਧੀ ਧਿਆਣੀ ਮਲਾਲਾ ਨੂੰ ਮਾਰ ਗੋਲੀ
ਸੁੱਟਿਐ ਪਤਾਲ ਲੋਕ ਦੇ ਐਨ ਵਿਚਕਾਰ ਲੋਕੋ
ਲੈ ਕੇ ਨਾਂਅ ਖ਼ੁਦਾ ਦਾ ਖ਼ੁਦਾ ਦੇ ਬੰਦਿਆਂ ਨੇ
ਅੱਜ ਦਿੱਤਾ ਹੈ ਖ਼ੁਦਾ ਨੂੰ ਮਾਰ ਲੋਕੋ
ਹੱਸਦਾ ਖੇਡਦਾ ਸ਼ਹਿਰ ਪੇਸ਼ਾਵਰ
ਅੱਜ ਰੋਂਦਾ ਏ ਜ਼ਾਰੋ-ਜ਼ਾਰ ਲੋਕੋ
ਓਹਦੀ ਹਵਾ `ਚ ਐਸਾ ਜ਼ਹਿਰ ਘੁੱਲਿਐ
ਸਾਰਾ ਸ਼ਹਿਰ ਹੋਇਐ ਬੀਮਾਰ ਲੋਕੋ
ਜ਼ਖ਼ਮੀ ਪਿਆ ਬਾਲਕ ਵੀ ਕੂਕਦਾ ਹੈ
ਮੈਂ ਨਸਲਾਂ ਨੂੰ ਦਿਆਂਗਾ ਮਾਰ ਲੋਕੋ
ਦਾਊਦਾਂ ਲਖ਼ਵੀਆਂ ਤੇ ਨਾਲੇ ਹਾਫ਼ਿਜ਼ਾਂ ਦੀ
ਪਿੱਛੇ ਖੜੀ ਹੈ ਲੰਮੀ ਕਤਾਰ ਲੋਕੋ
ਡਾਲਰ ਲੈ ਕੇ ਡੇਰੇ ਉਜਾੜਨ ਦਾ
ਇਸ ਕੀਤਾ ਹੈ ਇਕਰਾਰ ਲੋਕੋ
ਪੈ ਕੇ ਜੂਨ ਇਨਸਾਨ ਦੀ
ਤੂੰ ਕੀਤੇ ਖ਼ਤਮ ਇਨਸਾਨ
ਜਿਨਾਹ ਤੇਰਾ ਸੜ ਜਾਏ ਪਾਕਿਸਤਾਨ
ਜਿਨਾਹ ਤੇਰਾ ਸੜ ਜਾਏ ਪਾਕਿਸਤਾਨ
ਜਿਨਾਹ ਤੇਰਾ ਸੜ ਜਾਏ ਪਾਕਿਸਤਾਨ . . .
ਨਾਪਾਕ ਅਸਥਾਨ ਦੇ ਪਾਕੀਓ
ਅਜੇ ਕੁੱਝ ਨਹੀਂ ਵਿਗੜਿਆ ਬੇਰਾਂ ਡੁੱਲਿਆਂ ਦਾ
ਜੋ ਸ਼ਾਮੀਂ ਘਰਾਂ ਨੂੰ ਪਰਤ ਆਵਣ
ਦੋਸ਼ ਨਹੀਂ ਉਨ੍ਹਾਂ ਰਾਹਾਂ ਭੁੱਲਿਆਂ ਦਾ
ਨਹਾ-ਧੋ ਕੇ ਕੰਘੀ ਨਾਲ ਸੋਹਣਾ ਚੀਰ ਕੱਢੋ
ਸਿਰ ਤੋਂ ਲਾਹ ਸੁੱਟੋ ਬੋਝ ਭੈੜੇ ਜੁੱਲਿਆਂ ਦਾ
ਸਿਰ `ਤੇ ਰਹੀ ਨਾ ਪੱਗ ਜੇ ਇੱਜ਼ਤ ਮਾਣ ਵਾਲੀ
ਕੀ ਕਰਨੈ ਕਢਾਈ ਵਾਲੇ ਕੁੱਲਿਆਂ ਦਾ
ਲੁਹਾਰ ਨਾ ਜੁੱਤੀ ਗੰਢਦੈ
ਨਾ ਪਾਟੇ ਨੂੰ ਸੀਂਦੀ ਏ ਕਿਰਪਾਨ
ਪੂਰਬ ਵੱਲ ਨੂੰ ਤੁਰ ਪਓ
ਪੈਰਾਂ ਦੇ ਲੱਭ ਨਿਸ਼ਾਨ
ਨਾ ਸਵਰਗ ਲੱਧਾ ਨਾ ਹੂਰਾਂ ਮਿੱਲੀਆਂ
ਝੂਠੇ ਨਿਕਲੇ ਸਭ ਫਰਮਾਨ
ਸੱਚੇ ਸਾਹਬ ਦਾ ਹੋਇਐ ਅਪਮਾਨ
ਸੱਚੇ ਸਾਹਬ ਦਾ ਹੋਇਐ ਅਪਮਾਨ . . .
ਜਦੋਂ ਦੇ ਵਿਛੜੇ ਹੋ ਡਾਰ ਕੋਲੋਂ
ਕਿਹੜੀ-ਕਿਹੜੀ ਥਾਂ-ਕੁਥਾਂ ਦਾ ਚੱਟਿਆ ਜੇ
ਕਿਹੜਾ ਕੀਤਾ ਜੇ ਵਣਜ ਵਪਾਰ ਯਾਰੋ
ਕੀ ਵੱਟਿਆ ਜੇ ਕੀ ਖੱਟਿਆ ਜੇ
ਪੰਜ-ਪੰਜ ਵਾਰੀ ਗੋਡੇ ਟੇਕਦੇ ਹੋ
ਦੱਸੋ ਖਾਂ ਕਿਵੇਂ ਹੈ ਮੱਥਾ ਫੱਟਿਆ ਜੇ
ਜੋ ਬੀਜਣਾ ਹੈ ਸੋਈ ਵੱਢਣਾ ਹੈ
ਸੱਚਾਈ ਤੋਂ ਕੌਣ ਨੱਠ ਸੱਕਿਆ ਜੇ
ਘਰਾਂ ਨੂੰ ਪਰਤੋ ਘਰਾਂ ਵਾਲਿਓ
ਘਰ ਹੁੰਦਾ ਨਹੀਂ ਕੋਈ ਦੁਕਾਨ
ਮਾਂ ਖੜੀ ਹੈ ਬਾਂਹਾਂ ਖਲਾਰ ਕੇ
ਪੁੱਤ ਬਣ ਕੇ ਪਾਓ ਸਨਮਾਨ
ਆਓ ਸਾਰੇ ਮਿਲ ਕੇ ਬੋਲੀਏ
ਜੁਗ-ਜੁਗ ਜੀਵੇ ਹਿੰਦੁਸਥਾਨ
ਜੁਗ-ਜੁਗ ਜੀਵੇ ਹਿੰਦੁਸਥਾਨ
ਜੁਗ-ਜੁਗ ਜੀਵੇ ਹਿੰਦੁਸਥਾਨ . . . !
15-12-2015
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦੧੭੩੧੨