ਪਿਆਰ
********* ਪਿਆਰ *********
*************************
ਕਰ ਸਕਦਾ ਹੈ ਮਾਸਾ ਇਤਬਾਰ ਕਰ
ਬੰਦਾ ਹੋ ਕੇ ਬੰਦੇ ਨਾਲ ਪਿਆਰ ਕਰ
ਛੱਡ, ਨਫ਼ਰਤ ਦੀ ਦੁਨਿਆਂ ਹੈ ਮਾੜੀ
ਸਾੜ ਦੀ ਥਾਂ ਤੂੰ ਮੋਹ ਤੇ ਪਿਆਰ ਕਰ
ਨੰਗ ਤੇ ਮਲੰਗ ਦਾ ਹੁੰਦਾ ਸਾਥ ਬੁਰਾ
ਯਾਰੀ ਪਾਕੇ ਤੂੰ ਨਾ ਮੱਤ ਬਿਮਾਰ ਕਰ
ਖੁੱਲ੍ਹਾ ਲਾਂਘਾ ਨੀ ਹੁੰਦਾ ਕਦੇ ਠੀਕ
ਆਲੇ ਦਵਾਲੇ ਕੋਈ ਤਾਂ ਦੀਵਾਰ ਕਰ
ਜ਼ੁਲਮਾਂ ਦੀ ਆਈ ਹੋਈ ਹੈ ਹਨੇਰੀ
ਫੁੱਲਾਂ ਦੀ ਥੋੜੀ ਜਿਹੀ ਬਹਾਰ ਕਰ
ਮਨਸੀਰਤ ਮਨ ਮਾਰ ਕੇ ਨਾ ਖਾਵੇ
ਅੰਨ ਧੰਨ ਦਾ ਤੂੰ ਹਮੇਸ਼ ਭੰਡਾਰ ਕਰ
*************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)