ਪਹਿਲੀ ਮੁਲਾਕਾਤ
******* ਪਹਿਲੀ ਮੁਲਾਕਾਤ*******
***************************
ਕੱਦੇ ਨੀ ਭੁੱਲ ਸਕਦੇ ਪਹਿਲੀ ਮੁਲਾਕਾਤ
ਜਿੰਦਗੀ ਦੀ ਉਹ ਸੁਨਹਿਰੀ ਸ਼ੁਰੂਆਤ
ਮੂਹੋਂ ਨਹੀਂ ਨਿਕਲੇ ਕੋਈ ਵੀ ਬੋਲ ਕਬੋਲ
ਅੱਖਾਂ ਅੱਖਾਂ ਨਾਲ ਹੋਊ ਮਿੱਠੀ ਗੱਲਬਾਤ
ਨੀਵੀਆਂ ਨਜ਼ਰਾਂ ਨੇ ਦੱਸਿਆ ਸੀ ਸਾਰਾ
ਦਿਲਾਂ ਵਿਚ ਛੁਪੇ ਹੋਏ ਸਾਰੇ ਜਜ਼ਬਾਤ
ਚੇਤੇ ਹੈ ਵਿਦਾ ਹੋਣ ਵੇਲੇ ਦਾ ਓ ਸਮਯ
ਅੱਖਾਂ ਵਿਚੋਂ ਹੋਈ ਹੰਝੂਆਂ ਦੀ ਬਰਸਾਤ
ਮਨਸੀਰਤ ਮਨ ਵਿਚ ਰਚ ਵਸ ਗਏ
ਉਹ ਕੋਲ਼, ਕਰਾਰ ਬਿਨਾ ਹੀ ਜਾਤ ਪਾਤ
***************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)