ਪਰਹੇਜ਼ ਕਰਨਾ ਸੀ
ਪ੍ਰਹੇਜ਼ ਕਰਨਾ ਸੀ ਮਾੜਾ ਬੋਲਣ ਤੋਂ ਪਹਿਲਾਂ।
ਕਿਸੇ ਨੂੰ ਸਿਰਫ ਕੱਪੜੇ ਦੇਖ ਤੋਲਣ ਤੋਂ ਪਹਿਲਾਂ।
ਲਾਲ ਗੋਦੜੀਆਂ ਵਿਚ ਹੀ ਲੁਕੇ ਹੁੰਦੇ ਨੇ
ਫਲਾਂ ਵਾਲੇ ਰੁੱਖ ਅਕਸਰ ਝੁਕੇ ਹੁੰਦੇ ਨੇ।
ਚਿੱਟੇ ਕੱਪੜਿਆਂ ਵਿੱਚ ਮੈਲੇ ਕਿਰਦਾਰ ਹੁੰਦੇ ਨੇ।
ਗੰਦੀ ਸੋਚ ਵਾਲੇ ਜ਼ਹਿਨੀ ਬੀਮਾਰ ਹੁੰਦੇ ਨੇ।
ਹਰ ਝੁਕਣ ਵਾਲਾ ਬਸ਼ਰ ਕਦੇ ਕਮਜ਼ੋਰ ਨਹੀਂ ਹੁੰਦਾ।
ਰਿਸ਼ਤੇ ਸਾਂਭਣ ਵਾਲਾ ਕਦੇ ਮੂੰਹਜ਼ੋਰ ਨਹੀਂ ਹੁੰਦਾ।
ਇਕ ਚੁੱਪ ਕਈ ਸਵਾਲਾਂ ਨੂੰ ਮੁਕਾ ਦਿੰਦੀ ਏ
ਇਕ ਮੁਸਕਾਨ ਕਈ ਹੰਝੂ ਲੁਕਾ ਦਿੰਦੀ ਏ।
ਸੁਰਿੰਦਰ ਕੋਰ