ਨੈਣਾ ਵਿਚ ਨੀਰ ਆ ਗਿਆ
** ਨੈਣਾ ਵਿਚ ਨੀਰ ਆ ਗਿਆ **
*************************
ਸੁੱਤੇ ਪਏ ਨੂੰ ਖ਼ਿਆਲ ਤੇਰਾ ਆਵੇ।
ਨੈਣਾ ਵਿਚ ਨੀਰ ਆ ਗਿਆ।
ਦਿਲ ਰੋਵੇ ਤੇ ਅੱਖ ਭਰ ਆਵੇ,
ਨੈਣਾ ਵਿਚ ਨੀਰ ਆ ਗਿਆ
ਪੁੰਨਿਆਂ ਦਾ ਚੰਨ ਰੰਗ ਰੂਪ ਹੈ ਧਨ,
ਮੈਂ ਵੇਖਦਾ ਹੀ ਜਾਵਾਂ ਭਰਦਾ ਨਾ ਮਨ।
ਜੋਬਨ ਭਰਿਆ ਹੈ ਡੁਲ ਡੁਲ ਜਾਵੇ,
ਨੈਣਾ ਵਿਚ ਨੀਰ ਆ ਗਿਆ।
ਅੱਖੀਂ ਪਾਈ ਕਾਲੇ ਸੂਰਮੇ ਦੀ ਧਾਰੀ ,
ਜਾਨ ਕੱਢ ਲੈਂਦੀ ਲਗਦੀ ਪਿਆਰੀ।
ਕਾਲੇ ਬੱਦਲਾਂ ਤੋਂ ਮੀਂਹ ਬਰਸਾਵੇ,
ਨੈਣਾ ਵਿਚ ਨੀਰ ਆ ਗਿਆ।
ਲੱਕ ਪਤਲਾ ਪਤੰਗ ਗੋਰਾ ਹੈ ਰੰਗ,
ਸੋਹਣਾ ਅੰਗ ਅੰਗ ਕਰਦਾ ਮਲੰਗ।
ਗੂੜ੍ਹੀ ਨੀਂਦ ਚ ਹਾਕਾ ਮਾਰ ਬੁਲਾਵੇ,
ਨੈਣਾ ਵਿਚ ਨੀਰ ਆ ਗਿਆ।
ਮਨਸੀਰਤ ਹੋਇਆ ਤੇਰਾ ਦੀਵਾਨਾ,
ਗੂੜ੍ਹਾ ਸਾਡਾ ਪਿਆਰ ਦਾ ਅਫਸਾਨਾਂ।
ਦਿਨ ਰਾਤੀ ਤੇਰੀ ਯਾਦ ਹੈ ਸਤਾਵੇ,
ਨੈਣਾ ਵਿਚ ਨੀਰ ਆ ਗਿਆ।
************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)