ਨਾ ਮਾਰ ਹਾਕਮਾਂ ਵੇ
** ਨਾ ਮਾਰ ਹਾਕਮਾਂ ਵੇ ਕਾਲੇ ਕਾਨੂਨ ਦੀ ਮਾਰ ***
************************************
ਨਾ ਮਾਰ ਹਾਕਮਾਂ ਵੇ ਅਸਾਨੂੰ ਕਾਲੇ ਕਾਨੂਨ ਦੀ ਮਾਰ
ਅਸੀਂ ਅੱਕੀ ਥੱਕੀ ਬੈਠੇਂ ਹਾਂ ਜਰ ਨੀਲੇ ਅੰਬਰੀ ਮਾਰ
ਅਸੀਂ ਹਾਲੀ ਧਰਤੀ ਦੇ ਫਾਲੀ ਉੱਤੇ ਟੰਗੇ ਹਾਂ ਰਹਿੰਦੇ
ਮਿਲਦੀ ਨਾਂ ਦੋ ਪਲ ਸਾਹ ਜਰਦੇ ਰਹਿੰਦੇ ਹਾਂ ਮਾਰ
ਅਸੀਂ ਮਾਲਕ ਫਸਲਾਂ ਦੇ ਖੂਨ ਪਸੀਨਾ ਇਕ ਕਰਦੇ
ਅਸਾਨੂੰ ਨਾ ਮਿੱਟੀ ਵਿਚ ਰੋੜ੍ਹ ਬਣ ਜਾਵਾਂਗੇ ਲਾਚਾਰ
ਮਰ ਜਾਵਾਂਗੇ ਤਿਲ ਤਿਲ ਕੇ ਭੁੱਖੇ ਪਿਆਸੇ ਤੇ ਨੰਗੇ
ਸਿਆਸਤਦਾਨਾਂ ਨੇ ਬਣਾ ਦਿੱਤੀ ਸਿਤਾਸੀ ਹੈ ਵਾਪਾਰ
ਹੱਥ ਜੋੜ ਕਰਿਏ ਅਰਦਾਸਾਂ ਸਾਨੂ ਸਾਡੇ ਹਾਲ ਛੱਡੋ
ਹੋਰ ਕੁਜ ਨੀ ਮੰਗਦੇ ਹਾਂ ਅਸਾਨੂੰ ਬਖਸ਼ੋ ਸਾਡਾ ਹਾਰ
ਹਾਲਤ ਪਹਿਲਾਂ ਤੋਂ ਬੱਦ ਤੋਂ ਬੱਦਤਰ ਹੋਈ ਰਹਿੰਦੀ
ਅਸੀਂ ਜਰਦੇ ਰਹਿੰਦੇ ਹਾਂ ਅਕਾਲ ਪਾਣੀਆਂ ਦੀ ਮਾਰ
ਮਨਸੀਰਤ ਕਿਸਾਨੀ ਕਰਦਾ ਹੈ ਨਾ ਕੋਈ ਬੇਈਮਾਨੀ
ਹਾਕਮ ਬਣ ਜਾ ਹਮਦਰਦੀ ਨਾ ਤੂ ਮੰਗਾ ਨੂੰ ਦੁਤਕਾਰ
************************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)