ਦੱਸ ਗੱਲ ਜਰਾ
**ਦੱਸ ਗੱਲ ਜ਼ਰਾ (ਗੀਤ)**
********************
ਕੀ ਹੋਇਆ ਦੱਸ ਗੱਲ ਜਰਾ,
ਚੁੱਪ ਕਰ ਖੜੇ ਹਾਂ ਸੰਗ ਭਰਾ।
ਇਹ ਦੁਨਿਆਂ ਜ਼ਾਲਿਮ ਸਾਰੀ,
ਆਉਂਦੀ ਨਾਂ ਕਦੇ ਸਾਡੀ ਵਾਰੀ,
ਸੁੱਕੀਆਂ ਜਖ਼ਮ ਹੋ ਜਾਵੇ ਹਰਾ।
ਕੀ ਹੋਇਆ ਦੱਸ ਗੱਲ ਜਰਾ।
ਪਿਆਰ ਤਾਂ ਹੈ ਇਕ ਬੀਮਾਰੀ,
ਝੱਟ ਛੱਡਣ ਦੀ ਹੋਂਦੀ ਤਿਆਰੀ,
ਦਿਲ ਭਰਿਆ ਹੁੰਣ ਤੁਰ ਪਰਾਂ।
ਕੀ ਹੋਇਆ ਦੱਸ ਗੱਲ ਜਰਾ।
ਝੂਠੇ ਜੱਗ ਵਿਚ ਰਿਸ਼ਤੇ ਸਾਰੇ,
ਮਰਦੇ ਨ ਘਰ ਚ ਮਾਰੇ-ਮਾਰੇ,
ਆਪਣੇ ਹੋਂਦੇ ਦੁਸ਼ਮਣ ਤਰਾਂ।
ਕੀ ਹੋਇਆ ਦੱਸ ਗੱਲ ਜਰਾ।
ਮਨਸੀਰਤ ਹੈ ਮਨ ਦਾ ਪੱਕਾ,
ਕੋਈ ਨਹੀਂ ਕਰ ਸਕਦਾ ਧੱਕਾ,
ਕੀ ਕਰਾਂ ਤੇ ਕੀ ਮੈਂ ਨਾ ਕਰਾਂ।
ਕੀ ਹੋਇਆ ਦੱਸ ਗੱਲ ਜਰਾ।
ਕੀ ਹੋਇਆ ਦੱਸ ਗੱਲ ਜਰਾ।
ਚੁਪ ਕਰ ਖੜੇ ਹਾਂ ਸੰਜ ਭਰਾ।
*********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)