ਦਸ਼ਮ ਗੁਰੂ ਸ਼੍ਰੀ ਦਸ਼ਮੇਸ਼
******ਦਸ਼ਮ ਗੁਰੂ ਸ਼੍ਰੀ ਦਸਮੇਸ਼ ****
***************************
ਪਟਨਾ ਸ਼ਹਿਰ ਵਿੱਚ ਚੰਨ ਚੜ੍ਹਿਆ,
ਗੁਰੂ ਗੋਬਿੰਦ ਸਿੰਘ ਜੀ ਜਗ ਆਏ।
ਪਿਤਾ,ਚਾਰ ਪੁੱਤ ਦਿੱਤੇ ਕੌਮ ਉੱਤੇ ਵਾਰ,
ਖੁਦ ਦੀ ਕੁਰਬਾਨੀ ਦੇ ਕੇ ਸਿੱਖ ਬਚਾਏ।
ਸਿੱਖ ਧਰਮ ਦਾ ਇਕ ਚਾਕਰ ਬਣਕੇ,
ਜਾਈਏ ਗੁਰੂ ਜੀ ਦੇ ਅਸੀਂ ਬਲਿਹਾਰੇ।
ਦਸ਼ਮ ਗੁਰੂ ਸ਼੍ਰੀ ਦਸਮੇਸ਼ ਸਾਹਿਬ ਜੀ,
ਸ਼੍ਰੀ ਗ੍ਰੰਥ ਸਾਹਿਬ ਅਮਰ ਗੁਰੂ ਬਣਾਏ।
ਮਾਤਾ ਗੁਜਰੀ ਤੇ ਨੌਵੇਂ ਗੁਰੂ ਦੇ ਲਾਡਲੇ,
ਖਾਲਸਾ ਪੰਥ ਦੇ ਸੈਨਾਪਤੀ ਕਾਹਲਾਏ।
ਆਗਯਾ ਹੋਈ ਸੀ ਜਦੋ ਅਕਾਲ ਦੀ,
ਸ਼੍ਰੀ ਗ੍ਰੰਥ ਸਾਹਿਬ ਜੀ ਗੁਰੂ ਮਾਨਵਾਏ।
ਮੁਗਲਾਂ ਸੰਗ ਵਾਰਾਂ ਗੁਰੂ ਲੜਦੇ ਰਹੇ,
ਫੁੱਲ ਵਰਗੇ ਚਾਰੋਂ ਪੁੱਤ ਸੀ ਗੇ ਵਾਰੇ।
ਨਾਂਦੇੜ ਦੀ ਧਰਤੀ ਤਾਂ ਤਰ ਗਈ ਸੀ,
ਗੁਰੂ ਜੀ ਅੰਤਿਮ ਪਲ ਜਿੱਥੇ ਗੁਜਾਰੇ।
ਮਨਸੀਰਤ ਗੁਰੂ ਦਾ ਬਣਿਆ ਲਾਡਲਾ,
ਸਵੇਰੇ ਸ਼ਾਮ ਗੁਰੂ ਦਾ ਨਾਮ ਹੈ ਧਿਆਵੈ।
***************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)