#ਜੀਵਨ-ਜਾਚ ( ਦੋ )
✍
★ #ਜੀਵਨ-ਜਾਚ ★
( ਦੋ )
ਓ ਕਰਮਾਂ ਵਾਲਿਓ !
ਕੰਨ ਧਰ ਕੇ ਸੁਣ ਲਓ ਉਸਦੀ
ਜਿਹੜਾ ਸੁਣੇ ਤਾਂ ਫੇਰ ਸੁਣਾਵੇ
ਕਿੱਧਰ ਗਏ ਮੰਜੀਆਂ ਦੇ ਸੇਰੂ
ਕਿੱਧਰ ਤੁਰ ਗਏ ਪਾਵੇ
ਜਿਸ ਤਨ ਲੱਗੀ ਸੋਈ ਜਾਣੇ
ਦੂਜਾ ਐਵੇਂ ਮਨ ਪਰਚਾਵੇ
ਜੱਗ ਜਿਉਂਦਿਆਂ ਦੇ ਮੇਲੇ ਸਾਰੇ
ਗਹਿਣੇ ਜੁੱਤੀਆਂ ਤੇ ਪਹਿਰਾਵੇ
ਰੂਪ ਜਵਾਨੀ ਦੋ ਦਿਨ ਮੇਲਾ
ਦੋ ਦਿਨ ਹੀ ਨੈਣ ਮਟਕਾਵੇ
ਨਿਰਬਲ ਹੋਏ ਜਾਂ ਬਲੀ ਯੋਧਾ
ਹਰ ਕੋਈ ਮਰ ਜਾਵੇ
ਮਰ ਗਿਆਂ ਨਾਲ ਕੋਈ ਨਾ ਖੇਡੇ
ਨਾ ਕੋਈ ਨਾਲ ਖਿਡਾਵੇ
ਕਰ ਉਪਰਾਲੇ ਮੈਂ ਥੱਕ ਗਿਆ
ਨਹੀਂ ਖੇਡਦੇ ਮਿੱਟੀ ਦੇ ਬਾਵੇ . . . . . !
ਕਰਮ ਜੇ ਹੋਵਣ ਬਹੁਤ ਹੀ ਮਾੜੇ
ਅੱਗ ਵਿਛੋੜੇ ਵਾਲੀ ਸਾੜੇ
ਭੱਠ ਪਾਈਏ ਉਹ ਸੋਨਾ ਗਹਿਣਾ
ਜਿਹੜਾ ਕੰਨਾਂ ਨੂੰ ਪਾੜੇ
ਨਹੀਂ ਖੇਡਦੇ ਮਿੱਟੀ ਦੇ ਬਾਵੇ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨