#ਜੀਵਨ-ਜਾਚ ( ਤਿੰਨ )
✍
★ #ਜੀਵਨ-ਜਾਚ ★
( ਤਿੰਨ )
ਓ ਸੱਚ-ਧਰਮ ਦੇ ਪਾਂਧੀਓ !
ਕੰਨ ਧਰ ਕੇ ਸੁਣ ਲਓ ਉਸਦੀ
ਜਿਹੜਾ ਡਿੱਠੀ ਰਾਹ ਦਿਖਾਵੇ
ਸਿੱਧਾ ਪੱਧਰਾ ਰੱਬ ਦਾ ਬੰਦਾ
ਕੋਈ ਵਹਿਮ ਭਰਮ ਨਾ ਪਾਵੇ
ਨਾ ਕੋਈ ਨੱਚੇ ਨਾਚ ਅਨੋਖਾ
ਨਾ ਦੂਜੇ ਨੂੰ ਨਾਚ ਨਚਾਵੇ
ਜੋ ਕੁੱਝ ਦਿੱਤਾ ਰੱਬ ਨੇ ਉਸਨੂੰ
ਭੋਰਾ-ਭੋਰਾ ਸਭ ਦੀ ਤਲੀ ਟਿਕਾਵੇ
ਨਾ ਥੱਕੇ ਉਹ ਵੰਡਦਾ ਚੂਰੀ
ਨਾ ਦੇ ਕੇ ਫਿਰ ਪਛਤਾਵੇ
ਜ਼ਾਤ ਦਾ ਕੱਛਪ ਨਹੀਂਓਂ ਦਿੱਸਦਾ
ਦਿੱਸੇ ਤਾਂ ਅੰਦਰ ਨੂੰ ਵੜ ਜਾਵੇ
ਕਥਾ ਕਹਾਂ ਮੈਂ ਅੱਖੀਂ ਦੇਖੀ
ਜੇ ਤੇਰੇ ਮਨ ਭਾਵੇ
ਦੇਖ ਦੇਖ ਮੈਂ ਦੇਖਿਆ
ਨਹੀਂ ਦੇਖਦੇ ਮਿੱਟੀ ਦੇ ਬਾਵੇ . . . . . !
ਕਰਮ ਜੇ ਹੋਵਣ ਬਹੁਤ ਕਸੂਤੇ
ਸੁੱਤਿਆਂ ਸਰ੍ਹਾਣੇ ਕੁੱਤਾ ਮੂਤੇ
ਧਨ-ਦੌਲਤ ਨੂੰ ਫੂਕਣੈ
ਛੱਡ ਚੱਲੇ ਪੁੱਤ ਕਪੂਤੇ
ਨਹੀਂ ਦੇਖਦੇ ਮਿੱਟੀ ਦੇ ਬਾਵੇ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨