#ਜੀਵਨ-ਜਾਚ ( ਇੱਕ )
✍
★ #ਜੀਵਨ-ਜਾਚ ★
( ਇੱਕ )
ਓ ਜੀਵਣ ਜੋਗਿਓ !
ਕੰਨ ਧਰ ਕੇ ਸੁਣ ਲਓ ਉਸਦੀ
ਜਿਹੜਾ ਹੱਢੀਂ-ਹੰਢਾਈ ਸੁਣਾਵੇ
ਮਨ ਵਿੱਚ ਲੈ ਕੇ ਆਸ ਮਿਲਣ ਦੀ
ਜਦ ਕੋਈ ਗਲੀ ਯਾਰ ਦੀ ਜਾਵੇ
ਤਲੀ ਪੈਰ ਦੀ ਧਰਤ ਨਾ ਚੁੰਮੇਂ
ਨਾ ਸਿਰ `ਤੇ ਜਟਾ ਸਜਾਵੇ
ਪਿੰਡੇ ਭਸਮ ਨਾ ਮੱਲੀ ਹੋਵੇ
ਨਾ ਕੋਈ ਕੰਨ ਪੜਵਾਵੇ
ਠੂਠਾ ਹੱਥ ਨਾ ਫੜਿਆ ਹੋਵੇ
ਨਾ ਕੋਈ ਭੇਖ ਬਣਾਵੇ
ਲੈ-ਲੈ ਲਿੱਲਕਾਂ ਹਾੜੇ ਕੱਢੇ
ਲੱਖ ਕੋਈ ਤਰਲੇ ਪਾਵੇ
ਬੂਹੇ ਅੱਗੇ ਕੋਈ ਖੜਨ ਨਹੀਂ ਦਿੰਦਾ
ਨਾ ਕੋਈ ਭਿੱਛਿਆ ਪਾਵੇ
ਸਭ ਕੌਤਕ ਮੈਂ ਕਰਕੇ ਥੱਕਿਆ
ਨਹੀਂ ਬੋਲਦੇ ਮਿੱਟੀ ਦੇ ਬਾਵੇ . . . . . !
ਕਰਮ ਜੇ ਹੋਵਣ ਬਹੁਤ ਹੀ ਖੋਟੇ
ਦਿਲ ਹੋ ਜਾਵੇ ਟੋਟੇ-ਟੋਟੇ
ਰਾਤਾਂ ਹੋ ਜਾਵਣ ਲੰਮੀਆਂ
ਦਿਨ ਰਹਿ ਜਾਵਣ ਬਹੁਤ ਹੀ ਛੋਟੇ
ਨਹੀਂ ਬੋਲਦੇ ਮਿੱਟੀ ਦੇ ਬਾਵੇ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨