ਗੱਲਾਂ ਬਹੁਤ ਹਨ
****** ਗੱਲਾਂ ਬਹੁਤ ਹਨ ******
*************************
ਕੀ ਕਰਾਂ ਮੈਂ ਗੱਲ ਗੱਲਾਂ ਬਹੁਤ ਹਨ,
ਕੀ ਕਰਾਂ ਮੈਂ ਹੱਲ ਹੱਲਾਂ ਬਹੁਤ ਹਨ।
ਮਿਰਜ਼ਾ ਸੋਹਣਾ ਯਾਰ ਤੁਰਿਆ ਆਵੇ,
ਕੀ ਕਰਾਂ ਪਸੰਦ ਪਸੰਦਾਂ ਬਹੁਤ ਹਨ।
ਰਾਹਾਂ ਵਿਚ ਲੋਕਾਂ ਹੈ ਪੁੱਟੇ ਡੂੰਘੇ ਟੋਏ,
ਕੀ ਲੱਭਾਂ ਮੈਂ ਥਾਂ ਥਾਂਵਾਂ ਬਹੁਤ ਹਨ।
ਧੂਪ ਚੜ੍ਹੀ ਆਸਮਾਨੀ ਬੜੀ ਗੂੜ੍ਹੀ,
ਬੈਠਾਂ ਕਿਹੜੀ ਛਾਂ ਛਾਂਵਾਂ ਬਹੁਤ ਹਨ।
ਮਨਸੀਰਤ ਮਾਰੇ ਮੱਲਾਂ ਚਿੱਤ ਨਾ ਹਾਰੇ,
ਛੱਡੀ ਤੇਰੀ ਬਾਂਹ ਬਾਹਾਂ ਬਹੁਤ ਹਨ।
*************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)