ਕੋਈ ਹੈ ਅਸਰ ਨਹੀ
******* ਕੋਈ ਹੈ ਅਸਰ ਨਹੀ *******
******************************
ਕੀ ਕਰਾਂ ਮੈਂ ਗੱਲ ਕੋਈ ਹੈ ਅਸਰ ਨਹੀਂ,
ਅਕਲ ਪਈ ਸ਼ਇਦ ਸੋਈ ਹੈ ਅਸਰ ਨਹੀ।
ਹਾਲ ਬਹੁਤਾ ਮੰਦਾ ਇਸ ਦੁਨੀਆਦਾਰੀ ਦਾ,
ਐਵੇਂ ਹੀ ਜਾਂਦੀ ਪਈ ਰੋਈ ਹੈ ਅਸਰ ਨਹੀਂ।
ਗੱਲ ਗੱਲ ਤੇ ਗੁੱਸਾ ਕਰਦੇ ਜੋ ਕੋਈ ਹੱਲ ਨੀ,
ਕਿੱਧਰੇ ਨੀ ਮਿਲਦੀ ਢੋਈ ਹੈ ਅਸਰ ਨਹੀਂ।
ਨੰਘ ਜੇ ਜੋ ਵੇਲ਼ਾ ਕਦੇ ਹੱਥ ਨਹੀਂ ਆਉਂਦਾ,
ਮਿਲਦੀ ਨੀ ਠੰਡ ਚ ਲੋਈ ਹੈ ਅਸਰ ਨਹੀਂ।
ਜ਼ੇਕਰ ਨਾ ਕੋਈ ਰੋਵੇ ਤਾਂ ਮਿਕਦਾ ਕੱਖ ਨਹੀਂ,
ਹੋਵੇ ਜਿਉਂਦੀ ਚਾਹੇ ਮੋਈ ਹੈ ਅਸਰ ਨਹੀਂ।
ਮਨਸੀਰਤ ਗੱਲ ਕਰੇ ਸਦਾ ਇਮਾਨਾਂ ਦੀ,
ਮਨ ਹੀ ਮਨ ਚ ਕਿਥੇ ਖੋਈ ਹੈ ਅਸਰ ਨਹੀਂ।
******************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ(ਕੈਥਲ(