ਕੁਝ ਕਿਰਦਾਰ
ਕੁਝ ਕਿਰਦਾਰ ਬਸ ਕਹਾਣੀਆਂ ਵਿਚ ਜੀ ਰਹੇ ਨੇ
ਕੁਝ ਕਿੱਸੇ,ਕੁਝ ਬਾਤਾਂ ਪੁਰਾਣੀਆਂ ਵਿਚ ਜੀ ਰਹੇ ਨੇ।
ਲੱਭਦੇ ਨਹੀਂ ਉਹ ਲੋਕ ,ਜੋ ਨਿਭਾਉਂਦੇ ਸਨ ਵਫਾ ,
ਪਰ ਬੇਵਫਾ ਲੋਕ ਇੱਥੇ ,ਢਾਣੀਆਂ ਵਿੱਚ ਜੀ ਰਹੇ ਨੇ।
ਕਿਸੇ ਤੱਕ ਵੀ ਉਸਦਾ ਹੱਕ, ਪਹੁੰਚਦਾ ਹੀ ਨਹੀਂ ,
ਹੁਣ ਲੋਕ ਹਰਦਮ ,ਵੰਡਾਂ ਕਾਣੀਆਂ ਵਿਚ ਜੀ ਰਹੇ ਨੇ
ਸੁਲਝਦੇ ਹੀ ਨਹੀਂ , ਜ਼ਿੰਦਗੀ ਦੇ ਉਲਝੇ ਹੋਏ ਧਾਗੇ
ਵੇਖੀਏ ਤਾਂ ਲੋਕ,ਉਲਝੀਆਂ ਤਾਣੀਆਂ ਵਿਚ ਜੀ ਰਹੇ ਨੇ।
ਹਰ ਸ਼ਖਸ ਹੈ ਪਿਆਸਾ, ਸਾਰੇ ਬੁੱਲ ਨੇ ਤਿਹਾਏ
ਭਾਵੇਂ ਲੋਕ ਡੁੱਬ ਨੇ ਡੂੰਘੇ ਪਾਣੀਆਂ ਵਿੱਚ ਜੀ ਰਹੇ ਨੇ।
ਸੁਰਿੰਦਰ ਕੌਰ