ਕੀ ਹੋਯਾ ਜੇ ਏ ਪਿਆਰ ਹੋ ਗਿਆ
ਕੀ ਹੋਯਾ ਜੇ ਏ ਪਿਆਰ ਹੋ ਗਿਆ
************************
ਕੀ ਹੋਯਾ ਜੇ ਏ ਪਿਆਰ ਹੋ ਗਿਆ।
ਰੱਬ ਤੋਂ ਪਿਆਰਾ ਯਾਰ ਹੋ ਗਿਆ।
ਤੀਆਂ ਵਾਂਗਰਾ ਦਿਨ ਲਂਘਦੇ ਨੇ,
ਸੋਹਣੇ ਚੰਨ ਦਾ ਦੀਦਾਰ ਹੋ ਗਿਆ।
ਸਾਹਾਂ ਵਿਚ ਵਸਦਾ ਸੋਹਣਾ ਸੱਜਣ,
ਖੁੱਲ੍ਹਾ ਖਾਵੇ ਉਹ ਘਿਯੋ ਦੁੱਧ ਮੱਖਣ,
ਲਾਲ ਟਮਾਟਰ ਜਿਹਾ ਰੱਤਾ ਮੁੱਖਦਾ,
ਦੋਹੇਂ ਨੈਣਾ ਅੰਦਰ ਸਵਾਰ ਹੋ ਗਿਆ।
ਉਹ ਮਜਨੂੰ ਤੇ ਮੈ ਲੈਲਾ ਹੋ ਗਈ,
ਮਾਲਾ ਵਿਚ ਮੋਤੀ ਜਿਹੀ ਪ੍ਰੋ ਗਾਈ,
ਹੰਝੂਆਂ ਚ ਦੁੱਖ ਸੁੱਖ ਸਾਰੇ ਧੋ ਗਈ,
ਸੱਤ ਦਰਿਆ ਟੱਪ ਪਾਰ ਹੋ ਗਿਆ।
ਕੋਈ ਨਾ ਜਾਣੇ ਪੀੜ ਇਸ਼ਕ ਦੀ,
ਰਾਂਝੇ ਵਾਂਝੋਂ ਕਿਵੇਂ ਹੀਰ ਤੜਫ ਦੀ,
ਜਿਸ ਤਨ ਲਗਦੀ ਓਹੀ ਤਾਂ ਜਾਣੇ,
ਦਰਦਾਂ ਭਰਿਆ ਸੰਸਾਰ ਹੋ ਗਿਆ।
ਮਨਸੀਰਤ ਵਸ਼ ਨਹੀਂ ਪ੍ਰੇਮ ਕਹਾਣੀ,
ਮੀਰਾ ਕਿਵੇਂ ਹੋਈ ਪਾਗਲ ਦੀਵਾਨੀ,
ਇਸ਼ਕ ਦੀ ਕੋਈ ਭਾਸ਼ਾ ਨਾ ਸਮਝੇ,
ਬਿਨ ਜਾਣੇ ਹੀ ਏਤਬਾਰ ਹੋ ਗਿਆ।
ਕੀ ਹੋਯਾ ਜੇ ਏ ਪਿਆਰ ਹੋ ਗਿਆ।
ਰੱਬ ਤੋਂ ਪਿਆਰਾ ਯਾਰ ਹੋ ਗਿਆ।
*************************
ਸੁਖਵਿੰਦਰ ਸਿੰਘ ਮਨਸੀਰਤ
ਖੇਡੀ ਰਾਓ ਵਾਲੀ (ਕੈਥਲ)