ਕਿਸਾਨੀ ਸੰਘਰਸ਼
ਨਵੀਆਂ ਪੈੜਾਂ ਪਾਉਣ ਨੂੰ ਤੁਰ ਪਏ ਉੱਠ ਕਿਸਾਨ।
ਬੱਚੇ,ਬੁੱਢੇ ਤੁਰ ਪਏ,ਤੁਰ ਪਏ ਨੇ ਹੁਣ ਜਵਾਨ।
ਚੁੱਪ ਧਾਰ ਕੇ ਬੈਠਾ ਹਾਕਮਾਂ,ਕਿੱਥੇ ਤੇਰੀ ਜੁਬਾਨ।
“ਮਨ ਕੀ ਬਾਤ”ਤਾਂ ਕਰ ਲੈ ਸੁਣ ਲਏ ਕੁਲ ਜਹਾਨ।
ਸੱਪਾਂ ਦੀਆਂ ਸਿਰੀਆਂ ਮਿੱਧ, ਦੇਸ਼ ਲਈ ਅੰਨ ਉਗਾਵੇ।
ਮੰਗੇ ਜਦ ਵੀ ਹੱਕ ਆਪਣਾ, ਤਾਂ ਅੱਤਵਾਦੀ ਕਹਾਵੇ।
ਕੀ ਬਣੂ ਫੇਰ ਹਾਕਮਾਂ ,ਦੇ ਉਹ ਨਾ ਅੰਨ ਉਗਾਵੇ ।
ਭੁੱਖੀ ਰੋਵੇ ਤੇਰੀ ਜਨਤਾ,ਭੁੱਖਾ ਮਰੇਗਾ ਹੋ ਹਲਕਾਨ।
ਵੇਚ ਵੇਚ ਸਰਕਾਰੀ ਮਹਿਕਮੇ,ਧੰਨ ਕੁਬੇਰਾਂ ਨੂੰ ਦਿੱਤੇ
ਨੋਟ ਬੰਦ ਕੀਤੇ ਇਕ ਰਾਤ ਚ, ਨਸ਼ੇ ਕਿਉਂ ਨਾ ਕੀਤੇ
ਅੱਧੇ ਜੱਟ ਮਾਰ ਤੇ ਕਰਜਿਆ,ਅੱਧੇ ਤੂੰ ਕੀਤੇ ਪ੍ਰੇਸ਼ਾਨ
ਲੜਣਗੇ ਇਹ ਲੜਾਈ ਜਦੋਂ ਤੱਕ ਜਾਨ ਚ ਜਾਨ
ਡਾਟਾ jio ਦਾ ਮਹਿੰਗਾ ਕਰ , ਭਰੇ ਅੰਬਾਨੀ ਦਾ ਘਰ
ਆਟਾ ਵੇਚਣ ਵਾਲੇ ਰਹੇ ਅੱਜ ਸੜਕਾਂ ਤੇ ਰਹੇ ਮਰ
ਕੋਰੋਨਾ ਦਾ ਫੰਡ ਖਾ ਗਿਆ,ਰਿਹਾ ਤੇਰਾ ਨਾਂ ਢਿੱਡ ਭਰ
ਅਜੇ ਤਾਂ ਸਾ਼ਤ ਬੈਠੇ ਨੇ,ਕੱਢ ਸਕਦੇ ਨੇ ਇਹ ਕਿਰਪਾਨ।
ਸੋਚ ਸਮਝ ਲੈ ਅਜੇ ਵੀ ,ਕਰ ਨਾ ਬੈਠੁ ਕੋਈ ਭੁੱਲ
ਐਂਵੀ ਕਿਸੇ ਬੇਦੋਸ਼ੇ ਦੀ ,ਨਾ ਜਾਵੇ ਰੱਤ ਕਿਤੇ ਡੁੱਲ।
ਪੈਣ ਨਾ ਤੈਨੂੰ ਲਾਹਨਤਾਂ , ਭਾਰਤ ਦੇ ਇਤਿਹਾਸ ਕੁਲ।
ਅੜਨਾਂ ਜੇ ਜਾਣਦੇ,ਝਾੜਨਾ ਵੀ ਇਹਨਾਂ ਦੀ ਪਹਿਚਾਣ।
ਸੁਰਿੰਦਰ ਕੌਰ