ਇੰਸਨਿਯਤ
******* ਇੰਸਾਨੀਅਤ ******
***********************
ਕਿੱਤੇ ਗਵਾਚ ਗਈ ਇੰਸਾਨੀਅਤ
ਚੌਗਿਰਦੇ ਛਾਈ ਹੈ ਹੈਵਾਨੀਅਤ
ਨਿੱਤ ਬਦਲ ਰਹੇਂ ਨ ਤੌਰ ਤਰੀਕੇ
ਗੁੱਮ ਗਈ ਖੁਦਾ ਦੀ ਰੂਹਾਨੀਅਤ
ਮੇਰਾ ਮੇਰੀ ਚ ਖੋਆ ਤੇਰਾ ਹੀ ਤੇਰਾ
ਨਜ਼ਰ ਨੀ ਆਉਂਦੀ ਮਾਸੂਮੀਅਤ
ਅਫ਼ਰਾਤਫ਼ਰੀ ਮੱਚੀ ਹੈ ਹਰ ਪਾਸੇ
ਹਰ ਕੋਈ ਭਾਲਦਾ ਹੈ ਰਿਆਇਤ
ਮਨਮਰਜੀਆਂ ਤੇ ਖ਼ੁਦਗਰਜੀਆਂ
ਆਪੋ ਆਪੇ ਦੀ ਹੁਣ ਹੈ ਫਜ਼ੀਅਤ
ਮਨਸੀਰਤ ਮਰਦਾ ਕੀ ਹੈ ਨਾ ਕਰੇ
ਤੰਗ ਕਰ ਦੀ ਦੁਨੀਆਂ ਨਿਹਾਇਤ
************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)