ਅੰਬੀਆ ਦਾ ਆ ਗਿਆ ਬੂਰ
ਅੰਬੀਆ ਦਾ ਆ ਗਿਆ ਬੂਰ
********************
ਅੰਬੀਆ ਦਾ ਆ ਗਿਆ ਬੂਰ
ਸਜਣਾ ਵਤਨਾਂ ਤੋ ਗਿਆ ਦੂਰ
ਦਿਲ ਦੀਆਂ ਗੱਲਾਂ ਗੁੜੀਆ
ਸਮਝ ਨਾ ਆਵੇ ਮੇਰਾ ਕਸੂਰ
ਦੁਨਿਆਂ ਕਰਦੀ ਨਾ ਕਬੂਲ
ਪਿਆਰ ਦਾ ਉਤਰਾ ਫਿਤੂਰ
ਸਾਵਣ ਦਾ ਮਹੀਨਾ ਚੜ੍ਹਿਆ
ਮੁਟਿਆਰਾਂ ਬਣਿਆਂ ਨ ਹੂਰ
ਸੀਨੇ ਉੱਤੇ ਸੱਪ ਹੈ ਲੜਿਆ
ਮਾਂਗ ਦਾ ਉਜੜਿਆ ਸਿੰਦੂਰ
ਕਾਲੀ ਬਦਲਾਂ ਵਾਲੀ ਰਾਤ
ਮੇਰੇ ਮੁੱਖ ਦਾ ਉਤਰਿਆ ਨੂਰ
ਮਨਸੀਰਤ ਹੈ ਤੂਰ ਚੱਲਿਆ
ਜਵਾਨੀ ਦਾ ਭਰਿਆ ਗਰੂਰ
********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)