ਜਿੰਦ ਨਿਮਾਣੀ
**** ਜਿੰਦ ਨਿਮਾਣੀ *****
********************
ਫੁੱਲਾਂ ਵਰਗੀ ਜਿੰਦ ਨਿਮਾਣੀ,
ਔਖੀ ਹੋਂਦੀ ਹਿੰਡ ਨਿਭਾਣੀ।
ਅੰਤ ਵੇਲ਼ੇ ਹੈ ਨਾਲ ਨੀ ਜਾਣਾ,
ਗੱਲ ਕਰਗੀ ਬੁੜ੍ਹੀ ਸਿਆਣੀ।
ਪ੍ਰੇਮ ਪੀਂਘ ਕੱਚੀਆਂ ਪੀਂਘਾਂ,
ਬੂਬਾਂ ਮਾਰ ਰੋਏ ਔ ਦੀਵਾਨੀ।
ਦੋ ਤੇ ਦੋ ਨੂੰ ਜੋ ਪੰਜ ਕਹਿੰਦੇ,
ਏਨੂੰ ਕਹਿੰਦੇ ਕਾਰ ਸ਼ੈਤਾਨੀ।
ਮਨਸੀਰਤ ਜਿਉਂਦਾ ਮੋਇਆ,
ਮਗਰੋਂ ਹੋਂਦੀ ਯਾਦ ਨਿਸ਼ਾਨੀ।
********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)