ਸਾਜ਼ਿਸ਼ਾਂ
ਸਾਜ਼ਿਸ਼ਾਂ ਬਹੁਤ ਹੋਈਆਂ ਮੇਰੇ ਖ਼ਿਲਾਫ਼।
ਅਸੀਂ ਕਰਦੇ ਰਹੇ ਪਰ ਸਭ ਨੂੰ ਮੁਆਫ਼।
ਲੋਕ ਸਾਨੂੰ ਧੋਖਾ ਦੇ ਕੇ ਸਾਨੂੰ ਤੁਰਦੇ ਰਹੇ
ਅੱਖਾਂ ਬੰਦ ਕਰ ਅਸੀਂ,ਬਸ ਝੂਰਦੇ ਰਹੇ।
ਜਾਣ ਕੇ ਵੀ ਅਸੀਂ ਅਣਜਾਣ ਬਣੇ ਰਹੇ
ਗੁਆ ਕੇ ਖੁ਼ਦ ਨੂੰ, ਪਹਿਚਾਣ ਬਣੇ ਰਹੇ।
ਬੇਕਦਰਾਂ ਦੀ ਕਦਰ ਕਰ ਕੀ ਖੱਟਿਆ
ਮੇਰੇ ਆਪਣਿਆਂ ਹੀ ਮੇਰਾ ਘਰ ਪੱਟਿਆ।
ਇਹ ਚੁੱਕਣਾ ਪੱਥਰ ਪਾੜ ਦੇਵੇ ਦੋਸਤੋ
ਮੱਤ ਮਾੜੀ ਕਿਸੇ ਤੋਂ ਨਾ ਲਵੋ ਦੋਸਤੋ।
ਸੁਰਿੰਦਰ ਕੋਰ