Sahityapedia
Sign in
Home
Your Posts
QuoteWriter
Account
5 Nov 2025 · 1 min read

ਗੁਰੂ ਨਾਨਕ ਦੇਵ ਜੀ 

ਜਿਉਣਾ ਸਿਖਾਇਆ ਗੁਰੂ ਨਾਨਕ ਦੇਵ ਜੀ ਨੇ,
ਅੰਮ੍ਰਿਤ ਦਾ ਦਿੱਤਾ ਪਾਵਨ ਗਿਆਨ।
ਜੇ ਮਨ ਵਿਚ ਚੰਗਿਆਈ ਦੇ ਹੋਣ ਵਿਚਾਰ,
ਤਾਂ ਧਰਤੀ ਸਾਡੀ ਹੋਵੇ ਖੁਸ਼ਹਾਲ।
ਉਹੀ ਵਿਅਕਤੀ ਜੀਵਨ ਵਿੱਚ ਹੁੰਦਾ ਸਫਲ,
ਜੋ ਦੂਜਿਆਂ ਦਾ ਨਹੀਂ ਲੈਂਦਾ ਹੱਕ।
ਬਦਲੇ ਦੀ ਭਾਵਨਾ ਛੱਡ ਦਿਓ,
ਮਿਟਾਓ ਅੰਦਰਲੇ ਹਨੇਰੇ ਦਾ ਰੰਗ।
ਦੁਨੀਆਂ ਨੂੰ ਜਿਉਣ ਦਾ ਰਾਹ ਦਿਖਾਇਆ,
ਗੁਰੂ ਨਾਨਕ ਦੇਵ ਜੀ ਨੇ ਅਮੋਲਕ ਬਾਣੀ ਨਾਲ।
ਪਰਮਾਤਮਾ ਇੱਕ ਹੈ, ਸਰਬਵਿਆਪਕ —
ਇਹੀ ਸੱਚ ਦੱਸਿਆ ਉਨ੍ਹਾਂ ਨੇ ਪਿਆਰ ਨਾਲ।
ਰਹੋ ਹਮੇਸ਼ਾ ਖੁਸ਼, ਰਹੋ ਚਿੰਤਾਵਾਂ ਤੋਂ ਮੁਕਤ,
ਛੱਡ ਦਿਓ ਲਾਲਚ ਤੇ ਈਰਖਾ ਦਾ ਭਰਮ।
ਜੀਵਨ ਦਾ ਉਦੇਸ਼ ਬਣਾਓ ਸਭ ਦੀ ਭਲਾਈ,
ਇਹੀ ਸਬਕ ਸਿਖਾਇਆ ਗੁਰੂ ਨਾਨਕ ਦੇਵ ਜੀ ਨੇ
ਆਪਣੇ ਪਾਵਨ ਸ਼ਬਦ ਗਿਆਨ ਨਾਲ।

ਮਨੀਸ਼ ਭਾਟੀਆ
ਮੁਹਾਲੀ

7027120349
munishbhatia122@gmail.com

Loading...