Sahityapedia
Sign in
Home
Your Posts
QuoteWriter
Account
26 Oct 2025 · 1 min read

ਵੇ, ਕੁਮਹਾਰਾ

ਵੇ ਕੁਮਹਾਰਾ
————-
ਵੇ, ਕੁਮਹਾਰਾ
ਅੱਜ ਕੋਈ ਨਵੀਂ,
ਚੀਜ਼ ਬਣਾ,
ਚੱਕ ਤੇ ਰਖ ਮਿੱਟੀ ,
ਚੱਕ ਨੂੰ ਘੁਮਾ
ਥੋੜਾ ਹਥ ਲਾ,
ਕਿਥੇ ਰਖ ਹਥ,
ਕਿਥੋਂ ਹਟਾ
ਕੋਈ ਨਵਾਂ ਭਾਂਡਾ ਬਜਾ,
ਕਦੇ ਬਣਾ ਕਸੋਰਾ
ਕਦੇ ਬਣਾ ਕਟੋਰਾ,

ਵੇ, ਕੁਮਹਾਰਾ
ਕੁਝ ਚਿਕਨੀ,
ਕੁਝ ਸੁਕੀ,
ਕੁਝ ਗਿਲੀ,
ਜਦ ਮਿੱਟੀ ,
ਚੱਕ ਕੇ ਚੜੀ,
ਕੁਝ ਬਣੀ,
ਕੁਝ ਟੁੱਟੀ,
ਵਾ ਕੁਮਹਾਰਾ,
ਬੇਆਵਾਜ ਤੇਰੇ,
ਚੱਕ ਦੀ ਸੋਟੀ।

ਵੇ ਕੁਮਹਾਰਾ,
ਚਲ ਕੁਮਹਾਰਾ,
ਚਲ ਚੱਕ ਚਲਾ,
ਅਜ ਫੇਰ ਕੋਈ,
ਨਵੀਂ ਚੀਜ਼ ਬਣਾ,
ਅੱਜ ਇਕ ਦੀਵਾ ਬਣਾ,
ਕਿਸੇ ਗਰੀਬ ਦੇ ਘਰ,
ਨੂੰ ਉਜਾਲੇ ਨਾਲ ਭਰ,
ਉਨੂੰ ਕੋਈ ਰਾਹ ਵਿਖਾ।

ਵੇ ਕੁਮਹਾਰਾ,
ਚਲ ਚੱਕ ਤੇ ਚਲ,
ਚੱਕ ਮਿੱਟੀ,
ਮਿੱਟੀ ਚਿਕਨੀ,
ਕਿਥੋਂ ਨਾ ਟੁਟੀ ਹੋਵੇ,
ਅੱਜ ਤੂੰ ਇਕ ਘੜਾ ਬਣਾ।
ਭਾਂਵੇ ਜਿਨ੍ਹਾਂ ਪੱਕਾ ਬਣਾ;
ਘੜਾ ਮਿੱਟੀ ਦਾ ,
ਪਾਣੀ ਠੰਡਾ ਪਿਲਾ,
ਸੇਵਾ ਕਰਕੇ ਟੁਟ ਜਾਣਾਂ।
ਚਾਹੇ ਜਿਨੇ ਘੜੇ ਬਣਾ,
ਸਬ ਨੇ ਮਿੱਟੀ ਬਣ ਜਾਣਾਂ।

ਵੇ ਕੁਮਹਾਰਾ
ਚੱਕ ਚਲਾ,
ਫੇਰ ਕੋਈ ਨਵਾਂ
ਖਿਡੌਣਾ ਬਣਾ,
ਭਾਂਵੇ ਕੋਈ ਬਾਵਾ ਬਣਾ,
ਡਾਂਵੇ ਝੂਠਾ ਸੱਚਾ ਬਣਾ,
ਆਪਣਾ ਚੱਕ ਤੂੰ ਖ਼ਾਲੀ ਨ ਰਖ।
——————
ਰਾਜੇਸ਼ ਲਲਿਤ ਸ਼ਰਮਾ

Loading...