ਚੁੱਭ ਗਏ ਕੱਚ ਹਿਜਰ ਦੇ
ਲੇਖਾਂ ਦੀਆਂ ਲਕੀਰਾਂ ਵਿੱਚ ਚੁੱਭ ਗਏ ਕੱਚ ਹਿਜਰ ਦੇ।
ਕੁਝ ਸੀਤੇ,ਕੁਝ ਅਣਸੀਤੇ ਰਹਿ ਗਏ ਫੱਟ ਜਿਗਰ ਦੇ।
ਨਾ ਮੈ ਸੋਵਣ ਜੋਗੀ ਰਹੀ ਤੇ ਨਾ ਹੁਣ ਮੈ ਰੋਵਣ ਜੋਗੀ,
ਦੇ ਗਿਉ ਧੱਕਾ ਡੂੰਘੇ ਥਾਈਂ ਵਿਚ ਸਾਗਰ ਫਿਕਰ ਦੇ।
ਹਰੇ ਭਰੇ ਰੁੱਖਾਂ ਨੂੰ ਸਾਂਭਦੇ ਲੋਕੀ ਨਾਲੇ ਪਾਣੀ ਨੇ ਦੇਂਦੇ,
ਪਰ ਵੇ ਲੋਕੋ ਕੋਣ ਸਾਂਭੇ ਜੇਕਰ ਫੁੱਲ ਹੋਣ ਕਿਕਰ ਦੇ।
ਹੱਸਦੀ ਵੱਸਦੀ ਦਿਸਦੀ ਆਂ ਵੈਸੇ ਤਾਂ ਮੈ ਲੋਕਾਂ ਨੂੰ,
ਹੜ ਹੰਝੂਆ ਦਾ ਵਹਿ ਪੈਦਾ , ਨਾਲ ਤੇਰੇ ਜਿਕਰ ਦੇ।