ਤੇਰੇ ਤੋਂ ਧੋਖਾ ਖਾ ਬੈਠੇ ਹਾ
ਤੇਰੇ ਤੋਂ ਧੋਖਾ ਖਾ ਲੈਂਦੇ ਹਾਂ ,ਖੁਦ ਨੂੰ ਸਮਝਾ ਲੈਂਦੇ ਹਾਂ।
ਪੂੰਝ ਕੇ ਆਪਣੇ ਹੰਝੂ ਆਪੇ ,ਖੁਦ ਨੂੰ ਵਰਚਾ ਲੈਂਦੇ ਹਾਂ।
ਤੈਥੋਂ ਵਫ਼ਾ ਨਿਭਾ ਨਾ ਹੋਈ, ਸਾਥੋਂ ਇਹ ਸਲਾਹ ਨਾ ਹੋਈ
ਤੁਰਿਆ ਜਾਵੇ ਜਦ ਗੈਰਾਂ ਸੰਗ, ਅੱਖਾਂ ਤੇ ਪਰਦਾ ਪਾ ਲੈਂਦੇ ਹਾਂ।
ਔਖਾ ਹੋਇਆ ਹੈ ਜੇ ਜੀਣਾ ,ਪਾਟੇ ਫੱਟਾਂ ਨੂੰ ਸੀਣਾ।
ਧਾਗਾ ਲੈਣ ਮੁਹੱਬਤ ਵਾਲਾ , ਨਾਂ ਤੇਰਾ ਵਿਚ ਪ੍ਰੋ ਲੈਂਦੇ ਹਾਂ।
ਰੋਂਦੀਆਂ ਅੱਖਾਂ ਪੂੰਝ ਲੈਂਦੇ ਹਾਂ, ਅੱਥਰੂ ਆਪੇ ਹੂੰਝ ਲੈਂਦੇ ਹਾਂ
ਦੇ ਦਿਲਾਸਾ ਦਿਲ ਨੂੰ ਆਪਣੇ, ਹੰਝੂ ਬਸ ਲਕੋਂ ਲੈਂਦੇ ਹਾਂ।
ਜੇ ਤੂੰ ਨਹੀਂ ਤਾਂ ਹੋਰ ਸਹੀ, ਹੋਰ ਨਹੀਂ ਤਾਂ ਹੋਰ ਸਹੀ
ਤੇਰੇ ਵਰਗੇ ਬਣਕੇ ਸੱਜਣਾਂ, ਬੇਵਫਾ ਅਖਵਾ ਲੈਂਦੇ ਹਾਂ ।
ਸੁਰਿੰਦਰ ਕੌਰ