Sahityapedia
Sign in
Home
Your Posts
QuoteWriter
Account
2 Jul 2023 · 1 min read

#ਜੀਵਨ-ਜਾਚ ( ਚਾਰ )

★ #ਜੀਵਨ-ਜਾਚ ★
( ਚਾਰ )

ਓ ਸੱਚੇ ਪ੍ਰੇਮੀਓ !
ਕੰਨ ਧਰ ਕੇ ਸੁਣ ਲਓ ਉਸਦੀ
ਜਿਹੜਾ ਅਰਥ ਪ੍ਰੇਮ ਦੇ ਸਮਝੇ ਤੇ ਸਮਝਾਵੇ
ਨਾ ਕਿਸੇ ਦੀਆਂ ਮੱਝੀਆਂ ਚਾਰੇ
ਨਾ ਪੱਟ ਦਾ ਮਾਂਸ ਖੁਆਵੇ
ਜੰਮਣ ਵਾਲਿਆਂ ਦੀ ਪੱਤ ਨੂੰ ਘੜੇ `ਤੇ ਧਰ ਕੇ
ਨਾ ਵਗਦੇ ਪਾਣੀ ਨਾਲ ਬਹਾਵੇ
ਨਾ ਮਾਰੂਥਲਾਂ ਵਿੱਚ ਫਿਰੇ ਭਟਕਦਾ
ਨਾ ਕਿਸੇ ਦੀ ਇੱਜ਼ਤ ਨੂੰ ਹੱਥ ਪਾਵੇ
ਸੱਚਾ ਪ੍ਰੇਮੀ ਧਰਮ ਨਾ ਛੱਡੇ
ਪੁੱਤ ਕੰਧਾਂ ਵਿੱਚ ਚਿਣਵਾਵੇ
ਪਿਤਾ-ਪ੍ਰੇਮ ਦੀ ਸੱਚੀ ਮੂਰਤ
ਸੱਪਾਂ ਦਾ ਯੱਗ ਰਚਾਵੇ
ਕਦੇ-ਕਦਾਈਂ ਕੋਈ ਜਨਮਦੀ ਅੰਮ੍ਰਿਤਾ
ਕਦੇ-ਕਦਾਈਂ ਕੋਈ ਇਮਰੋਜ਼ ਕਹਾਵੇ
ਦਿਲ ਵਸ ਜਾਏ ਜਦ ਨੈਣਾਂ ਅੰਦਰ
ਸੋਹਣੇ ਲੱਗਦੇ ਨੇ ਮਿੱਟੀ ਦੇ ਬਾਵੇ . . . . . !

ਕਰਮ ਜੇ ਹੋਵਣ ਬਹੁਤ ਹੀ ਚੰਗੇ
ਅਖੀਰ ਸਰੀਰ `ਤੇ ਸਜਣ ਤਿਰੰਗੇ
ਧੰਨ ਜਵਾਨੀ ਰਾਜਗੁਰੂ ਭਗਤ ਸੁਖਦੇਵ ਦੀ
ਅੱਗੇ ਵੱਧ ਕੇ ਹੱਥ ਮੌਤ ਦਾ ਮੰਗੇ
ਸੋਹਣੇ ਲੱਗਦੇ ਨੇ ਮਿੱਟੀ ਦੇ ਬਾਵੇ . . . . . !

#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨

Loading...