Sahityapedia
Sign in
Home
Your Posts
QuoteWriter
Account
14 Jun 2023 · 1 min read

#ਤੂੰ ਚੋਰ ਬਣ ਜਾ ਭਾਵੇਂ ਠੱਗ ਹੋ ਜਾ

★ #ਤੂੰ ਚੋਰ ਬਣ ਜਾ ਭਾਵੇਂ ਠੱਗ ਹੋ ਜਾ ★

ਸੂਰਜ ਦੇਵੇ ਜ਼ਿੰਦਗੀ
ਮੱਥੇ ਲਿਸ਼ਕਾਂ ਮਾਰੇ
ਝਾਲ ਨਾ ਝੱਲੀ ਜਾਵੇ ਉਸਦੀ
ਪਿੱਠ ਸਾਰਾ ਸੇਕ ਸਹਾਰੇ

ਅਸਾਂ ਕਰਨੀਐ ਅੱਖਾਂ ਨੂੰ ਟਕੋਰ ਸੱਜਣਾ
ਸੂਰਜ ਨਹੀਂ ਤੂੰ ਅੱਗ ਹੋ ਜਾ

ਪੱਲਾ ਸਿਰ `ਤੇ ਨਹੀਂ ਲਿੱਟਾਂ ਖੁੱਲੀਆਂ ਨੇ
ਤੂੰ ਚੋਰ ਬਣ ਜਾ ਭਾਵੇਂ ਠੱਗ ਹੋ ਜਾ

ਤੂੰ ਚੋਰ ਬਣ ਜਾ ਭਾਵੇਂ . . . . .

ਬੱਦਲ ਵਰ੍ਹਦੇ ਤੱਪਦੀ ਧਰਤੀ
ਪਲ-ਦੋ-ਪਲ ਹੀ ਮੌਜ ਮਨਾਵੇ
ਗੰਡੋਇਆਂਮੋਈ ਜੀਵਣਜੋਗੀ ਨੂੰ
ਨਾ ਬੁੱਕ ਬਨਾਉਣੀ ਆਵੇ

ਖੂਹ ਪਿਆਰ ਵਾਲੇ ਬੈਠੇ ਹਾਂ ਚਿਰੋਕਣੇ ਅਸੀਂ
ਦਿਲ ਹੋਇਐ ਵਲਟੋਹੀ ਤੂੰ ਲੱਜ ਹੋ ਜਾ

ਤੂੰ ਚੋਰ ਬਣ ਜਾ ਭਾਵੇਂ . . . . .

ਸੌ ਗਜ਼ ਰੱਸਾ ਸਿਰ `ਤੇ ਗੰਢ
ਨਾ ਜਾਣੇ ਅਕਲੋਂ ਸੱਖਣਾ
ਦੁੱਧ-ਘਿਓ ਮਾੜਿਆਂ ਜੋਗੇ
ਸਾਨੂੰ ਤੂੰ ਹੀ ਜੱਚਦੈਂ ਮੱਖਣਾ

ਲੋਕੀ ਲੈ ਚਿਟਕੋਰੇ ਪਏ ਖੇਹ ਉਡਾਂਵਦੇ
ਚਿੱਟੀ ਚਾਨਣੀ ਸਿਰ ਉੱਤੇ ਪੱਗ ਹੋ ਜਾ

ਤੂੰ ਚੋਰ ਬਣ ਜਾ ਭਾਵੇਂ . . . . .

ਜਾਵਣ ਪੰਛੀ ਆਵਣ ਪੰਛੀ
ਰੁੱਖ ਰਹਿਣ ਖਲੋਤੇ
ਮੱਝੀਆਂ-ਗਾਈਆਂ ਕਿੱਲੇ ਬੰਨ੍ਹੀਆਂ
ਧਰਤੀ ਨਾਪਣ ਬੱਲਦ ਤੇ ਬੋਤੇ

ਇੱਜੜ ਸੱਧਰਾਂ ਸਾਡੀਆਂ ਦਾ ਬਣ ਆਜੜੀ
ਸਾਰੀਆਂ ਅੱਪੜਨ ਡੇਰੇ ਐਸਾ ਚੱਜ ਹੋ ਜਾ

ਤੂੰ ਚੋਰ ਬਣ ਜਾ ਭਾਵੇਂ . . . . .

ਚੰਨ ਤੇ ਸੂਰਜ ਸੱਚੇ ਯਾਤਰੂ
ਨਾ ਰੁਕਦੇ ਨਾ ਥੱਕਦੇ
ਚੰਗੀ-ਮਾੜੀ ਸੱਭ ਦੀ ਤੱਕਦੇ
ਕਿਸੇ ਨੂੰ ਨਹੀਂਓਂ ਦੱਸਦੇ

ਭਾਗਾਂ ਵਾਲਿਆਂ `ਤੇ ਮਿਹਰ ਭਗਵਾਨ ਕਰੇ
ਭਾਗਾਂ ਵਾਲੇ ਹੋਈਏ ਅਸੀਂ ਤੂੰ ਭੱਗ ਹੋ ਜਾ

ਤੂੰ ਚੋਰ ਬਣ ਜਾ ਭਾਵੇਂ . . . . . !

#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
94660-17312

Loading...