Sahityapedia
Sign in
Home
Your Posts
QuoteWriter
Account
2 May 2023 · 1 min read

ਲਿਖ ਲਿਖ ਕੇ ਮੇਰਾ ਨਾਮ

ਲਿਖ ਲਿਖ ਕੇ ਮੇਰਾ ਨਾਮ
ਮਿਟਾਵੇਗਾ ਕਦੋਂ ਤੱਕ।
ਦੁਨੀਆ ਤੋਂ ਇਹ ਗੱਲ
ਲੁਕਾਵੇਗਾ ਕਦੋਂ ਤੱਕ।

ਬਰਬਾਦ ਕਿਸੇ ਨੇ ਕੀਤਾ
ਜਾਂ ਖੁਦ ਹੀ ਹੋ ਗਿਆ ਏ,
ਦੁਨੀਆ ਨੂੰ ਇਹ ਗੱਲ
ਸਮਝਾਵੇਗਾ ਕਦੋਂ ਤੱਕ।

ਭੁੱਲਣ ਲਈ ਮੈਨੂੰ ਇਕ
ਜ਼ਮਾਨਾ ਚਾਹੀਦੈ।
ਪਰ ਤੂੰ ਖੁਦ ਨੂੰ ਇੰਜ
ਭੁਲਾਵੇਗਾ ਕਦੋਂ ਤੱਕ।

ਸੂਹੀਆਂ ਹੀ ਰਹਿੰਦੀਆਂ
ਅੱਖਾਂ ਤੇਰੀਆਂ ਸਦਾ।
ਦੱਸ ਇਹਨਾਂ ਵਿਚੋ ਹੰਝੂ
ਵਹਾਵੇਗਾ ਕਦੋਂ ਤੱਕ।
Surinder kaur

Loading...