Sahityapedia
Sign in
Home
Your Posts
QuoteWriter
Account
10 Mar 2023 · 1 min read

#ਮੈਂ ਰੁੜ੍ਹ ਚੱਲੀਆਂ

★ #ਮੈਂ ਰੁੜ੍ਹ ਚੱਲੀਆਂ ★

ਮੇਰੇ ਰੁੱਠੜੇ ਹੋਏ ਕੰਤ
ਮੇਰੇ ਮਨ ਦੇ ਮਹੰਤ
ਜਿੰਦੋਂ ਵਿਛੜੇ ਬਸੰਤ
ਤੈਨੂੰ ਸਹੁੰ ਪਿਆਰ ਦੀ
ਬਾਂਹ ਫੜ ਲੈ ਤੁਰੰਤ

ਸਤਨਾਮ ਸਤਵੰਤ
ਤੈਨੂੰ ਸਹੁੰ ਪਿਆਰ ਦੀ
ਬਾਂਹ ਫੜ ਲੈ ਤੁਰੰਤ
ਮੈਂ ਰੁੜ੍ਹ ਚੱਲੀਆਂ
ਵੇ ਮੈਂ ਰੁੜ੍ਹ ਚੱਲੀਆਂ . . . . .

ਰੌਲੇ ਰੌਣਕਾਂ ਨੇ ਘੇਰਿਆ
ਮੈਂ ਮੇਰਾ ਨੇ ਫੇਰਿਆ
ਸੁਆਦਾਂ ਅਟੇਰਿਆ
ਸੁੱਤਿਆਂ ਨੂੰ ਹੋਸ਼ ਨਹੀਂ
ਹਾਏ ਮਾਲਕਾ ਵੇ ਮੇਰਿਆ

ਦਿਨ ਚੜ੍ਹਿਐ ਸੁਖਵੰਤ
ਤੈਨੂੰ ਸਹੁੰ ਪਿਆਰ ਦੀ
ਬਾਂਹ ਫੜ ਲੈ ਤੁਰੰਤ
ਮੈਂ ਰੁੜ੍ਹ ਚੱਲੀਆਂ
ਵੇ ਮੈਂ ਰੁੜ੍ਹ ਚੱਲੀਆਂ . . . . .

ਲੱਗੀਆਂ ਝੜੀਆਂ ਨੇ ਸੌਣ ਦੀਆਂ
ਨਾਲ ਸੱਜ ਕੇ ਖਲੋਣ ਦੀਆਂ
ਇੱਕ ਮਿੱਕ ਹੋਣ ਦੀਆਂ
ਸੁਚੱਜਿਆਂ ਦੀ ਜੈ ਜੈਕਾਰ
ਕੁਚੱਜਿਆਂ ਦੇ ਰੋਣ ਦੀਆਂ

ਧਰਤ ਪਿਆਸੀ ਅਨੰਤ
ਤੈਨੂੰ ਸਹੁੰ ਪਿਆਰ ਦੀ
ਬਾਂਹ ਫੜ ਲੈ ਤੁਰੰਤ
ਮੈਂ ਰੁੜ੍ਹ ਚੱਲੀਆਂ
ਵੇ ਮੈਂ ਰੁੜ੍ਹ ਚੱਲੀਆਂ . . . . .

ਫੁੱਲਾਂ ਮੱਲੀਆਂ ਫੁੱਲਵਾਰੀਆਂ
ਵਣਜ ਕੀਤੀ ਵਪਾਰੀਆਂ
ਬੂਹੇ ਅੱਗੇ ਛੌਲਦਾਰੀਆਂ
ਕੌਡੀ ਮੁੱਲ ਵਿੱਕ ਗਈਆਂ
ਤੇਰੇ ਬਾਝੋਂ ਸਰਦਾਰੀਆਂ

ਤੇਰੀ ਮੇਰੀ ਪੱਤ ਸਾਂਝੀ ਪਤਵੰਤ
ਤੈਨੂੰ ਸਹੁੰ ਪਿਆਰ ਦੀ
ਬਾਂਹ ਫੜ ਲੈ ਤੁਰੰਤ
ਮੈਂ ਰੁੜ੍ਹ ਚੱਲੀਆਂ
ਵੇ ਮੈਂ ਰੁੜ੍ਹ ਚੱਲੀਆਂ . . . . .

ਜਿਊਣਜੰਗ ਦਾ ਅਖੀਰ
ਤੇਰੇ ਹਿਰਦੇ ਨਾ ਪੀੜ
ਨਾ ਅੱਖੀਆਂ ‘ਚ ਨੀਰ
ਸਾਡੇ ਬੁੱਲਾਂ ‘ਤੇ ਨਾਂਅ ਤੇਰਾ
ਹੱਥੀਂ ਏਹੋ ਸ਼ਮਸ਼ੀਰ

ਬਖਸ਼ਣਹਾਰੇ ਭਗਵੰਤ
ਤੈਨੂੰ ਸਹੁੰ ਪਿਆਰ ਦੀ
ਬਾਂਹ ਫੜ ਲੈ ਤੁਰੰਤ
ਮੈਂ ਰੁੜ੍ਹ ਚੱਲੀਆਂ
ਵੇ ਮੈਂ ਰੁੜ੍ਹ ਚੱਲੀਆਂ . . . . .!

#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨ —੭੦੨੭੨-੧੭੩੧੨

Loading...