Sahityapedia
Sign in
Home
Your Posts
QuoteWriter
Account
16 Feb 2023 · 1 min read

ਤਰੀਕੇ ਹੋਰ ਵੀ ਨੇ

ਗੱਲਾਂ ਤੇਰੇ ਨਾਲ ਕਰਨ ਦੇ ਤਰੀਕੇ ਹੋਰ ਵੀ ਨੇ।
ਖੁਦ ਨੂੰ ਭੁੱਲ ਬੈਠਣ ਦੇ ਕੁਝ ਸਲੀਕੇ ਹੋਰ ਵੀ ਨੇ।

ਗਿੱਲੀਆਂ ਪਲਕਾਂ ਥੱਲੇ ਸਾਂਭ ਰੱਖੇ ਮੈਂ ਬਥੇਰੇ
ਚੰਦਰੇ ਹੌਂਕੇ ਤੇ ਹਾਵਾਂ ,ਬਾਕੀ ਸ਼ਰੀਕੇ੍ ਹੋਰ ਵੀ ਨੇ।

ਧੁੰਦਲਾ ਕਿਸੇ ਨਕਸ਼ ਨੂੰ ,ਕਦੇ ਹੋਣ ਨਹੀਂ ਦਿੱਤਾ ਮੈਂ
ਕੰਧਾਂ ਕੌਲਿਆਂ ਉਤੇ , ਕੁਸੁਝ ਨਕਸ਼ ਉਲੀਕੇ ਹੋਰ ਵੀ ਨੇ।

ਸੁਰਿੰਦਰ ਕੌਰ

Loading...