Sahityapedia
Sign in
Home
Your Posts
QuoteWriter
Account
29 Dec 2022 · 1 min read

ਇਸ਼ਕ਼ ਨੂੰ ਮਹਿਸੂਸ ਕਰਦਿਆਂ

ਇਸ਼ਕ ਨੂੰ ਮਹਿਸੂਸ ਕਰਦਿਆਂ,ਇਬਾਦਤ ਤਾਂ ਕਰ।
ਆਪਣੇ ਆਪ ਨਾਲ ਪਰ ਕੁਝ, ਮੁਹੱਬਤ ਤਾਂ ਕਰ।

ਜ਼ਰੂਰੀ ਨਹੀਂ ਹਰ ਥਾਂ ਮਿਲ ਜਾਣ ਤੈਨੂੰ ਦੁਸ਼ਮਣ
ਦੁਸ਼ਮਣ ਲੱਭਣ ਲਈ, ਦੋਸਤਾਂ ਦੀ ਸੋਹਬਤ ਤਾਂ ਕਰ।

ਕਿੰਨਾ ਦੂਰ ਹੈ ਕੋਈ ਤੇ ਕਿੰਨਾ ਕੁ ਹੈ ਤੇਰੇ ਨੇੜੇ
ਦੂਰ ਰਹਿੰਦਿਆਂ ਹੋਇਆਂ ਤੂੰ ਥੋੜ੍ਹੀ ਕੁਰਬਤ ਤਾਂ ਕਰ।

ਹੱਸਣ ਲਈ ਜ਼ਰੂਰੀ ਨਹੀਂ ,ਬੁਲਾਂ ਉੱਤੇ ਹੋਣ ਹਾਸੇ
ਇੱਕ ਵਾਰ ਪੂਰਾ ਟੁੱਟ ਕੇ,ਕਿਤੇ ਉਲਫ਼ਤ ਤਾਂ ਕਰ।

ਚਾਹੁੰਦੈਂ ਜੇ ਹੋਵੇ ਸਵੱਲੀ ਨਜ਼ਰ,ਮਾਲਕ ਦੀ ਤੇਰੇ ਤੇ
ਪਾਕ ਸਾਫ਼ ਆਪਣੀ ਤੂੰ, ਸ਼ਖ਼ਸੀਅਤ ਤਾਂ ਕਰ।

ਸੁਰਿੰਦਰ ਕੋਰ

Loading...