#ਹੋਲੀਆਂ ਦੇ ਦਿਨ ਨੇੜੇ ਵੇ ਚੰਨਾਂ
✍️
★ #ਹੋਲੀਆਂ ਦੇ ਦਿਨ ਨੇੜੇ ਵੇ ਚੰਨਾਂ ★
ਅਸਾਂ ਗੁੰਦਾਈਆਂ ਮੇਢੀਆਂ
ਨਾਲੇ ਪੀਂਘਾਂ ਪਾਈਆਂ
ਹੋਲੀਆਂ ਦੇ ਦਿਨ ਨੇੜੇ ਵੇ ਚੰਨਾਂ
ਚੁੱਕ ਛੱਡੀਆਂ ਰਜਾਈਆਂ
ਹੋਲੀਆਂ ਦੇ ਦਿਨ ਨੇੜੇ ਵੇ ਚੰਨਾਂ . . . . .
ਠੰਡ ਵੱਸਦੀ ਦਰੱਖ਼ਤਾਂ ਦੇ ਹੇਠਾਂ
ਜਾਂ ਪਲਕਾਂ ਦੀ ਛਾਂਵੇਂ
ਸਿੰਦੂਰੀ ਸੂਰਜ ਮੱਥੇ ਸਜਾਵਾਂ
ਜੇ ਪਰਭਾਤੀਂ ਆਵੇਂ
ਕਿਨਾਰੀ ਸੱਜਦੀ ਚੁੰਨੀ ਕਿਨਾਰੇ
ਸਿਤਾਰੇ ਸਿੱਪੀਆਂ ਵਿੱਚ ਲਿਸ਼ਕਾਈਆਂ
ਜਵਾਨੀਆਂ ਮਾਨਣ ਵੀਰ ਤੇਰੇ
ਜੀਵਣ ਭਰਜਾਈਆਂ
ਹੋਲੀਆਂ ਦੇ ਦਿਨ ਨੇੜੇ ਵੇ ਚੰਨਾਂ . . . . .
ਧਰਤ ਵਿਛੋੜਾ ਬੱਦਲਾਂ ਦੀ ਛਾਤੀ
ਰੰਗ ਹੋ ਗਿਆ ਕਾਲਾ
ਸਿਖਰ ਦੁਪਹਿਰੇ ਪ੍ਰੇਮ-ਰਸ ਬਰਸੇ
ਆਵੇ ਜੇ ਆਵਣ ਵਾਲਾ
ਤੇਜ ਸਹਾਰਿਆ ਜਾਵੇ ਨਾ
ਅੱਖੀਆਂ ਚੁੰਧਿਆਈਆਂ
ਦੱਖਣ ਪਾਸੇ ਪਿੱਠ ਕਰਾਂ
ਪਿੱਛੋਂ ਗਲ ਵਿੱਚ ਬਾਂਹੀਆਂ
ਹੋਲੀਆਂ ਦੇ ਦਿਨ ਨੇੜੇ ਵੇ ਚੰਨਾਂ . . . . .
ਆਸ ਮੇਰੀ ਜੀਵਣ ਜੋਗੀ
ਜੋਗੀ ਇੱਕ ਸੱਚਿਆਰਾ
ਲਹਿੰਦੇ ਵੇਲੇ ਰਾਹ ਪਿਆ ਤੱਕਦੈ
ਮੇਰੇ ਨਾਲ ਸਾਂਝ ਦਾ ਤਾਰਾ
ਰਜਾਈਆਂ ਨਿੱਘ ਰੁੱਤ ਆਉਂਦੀ ਜਾਂਦੀ
ਕਣਕਾਂ ਦਰਾਂਤੀਆਂ ਲਾਈਆਂ
ਦਿਨ ਢਲੇ ਜੇ ਆਵੇਂ ਚੰਨਾਂ
ਝੋਲੀ ਭਰੀਆਂ ਕਮਾਈਆਂ
ਹੋਲੀਆਂ ਦੇ ਦਿਨ ਨੇੜੇ ਵੇ ਚੰਨਾਂ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨