ਹੀਰ ਰਾਂਝਾ
****** ਹੀਰ ਰਾਂਝਾ ******
*********************
ਤਖ਼ਤ ਹਜ਼ਾਰੇ ਪਿੰਡ ਦਾ ਰਾਂਝਾ
ਰਾਂਝੇ ਗੋਤ ਦਾ ਗੱਭਰੂ ਸਰਦਾਰ
ਵੰਝਲੀ ਵਜਾਉਂਦਾ ਐਸ਼ ਕਰਦਾ
ਪਿਓ ਦਾ ਮਿਲੇ ਬਾਲ੍ਹਾ ਦੁਲਾਰ
ਜਦੋਂ ਭਰਾਵਾਂ ਜ਼ੁਲਮ ਕਮਾਇਆ
ਛੱਡ ਦਿੱਤਾ ਰਾਂਝੇ ਨੇ ਘਰ ਬਾਰ
ਤਖ਼ਤ ਰਜ਼ਾਰੇ ਪਹੁੰਚਿਆ ਰਾਂਝਾ
ਲੱਗਾ ਹੀਰ ਦੀਆਂ ਚੌਣਾ ਚਾਰ
ਝੰਗ ਸ਼ਹਿਰ ਦੀ ਸੋਹਣੀ ਨਾਰ
ਸਿਆਲਾਂ ਦੀ ਹੀਰ ਮੁਟਿਆਰ
ਰਾਂਝੇ ਦੀ ਵੰਝਲੀ ਉਹ ਸੁਣ ਕੇ
ਆਸ਼ਕ ਹੋਈ ਹੀਰ ਮੁਟਿਆਰ
ਦੋਹਾਂ ਰੱਲ ਇਸ਼ਕ ਕਮਾਇਆ
ਹੋਈਆਂ ਲੂਕ ਲੂਕ ਅੱਖਾਂ ਚਾਰ
ਬੇਲੇ ਵਿਚ ਮਿਲਣ ਲੱਗ ਪਏ
ਪੈ ਗਿਆ ਸੀ ਗੂੜ੍ਹਾ ਪਿਆਰ
ਚਾਚੇ ਕੈਦੋਂ ਪਾਪ ਕਮਾਇਆ
ਇਸ਼ਕ ਰਾਹੇ ਪਾਈ ਦਰਾਰ
ਖੇੜਿਆਂ ਦੇ ਸੈਦੋਂ ਨਾਲ ਤੋਰ ਤੀ
ਮਾਂਪਿਆਂ ਕਰ ਕੇ ਸੋਚ ਵਿਚਾਰ
ਟਿੱਲੇ ਉੱਤੇ ਸੀ ਡੇਰਾ ਲਾ ਲਿਆ
ਜੋਗੀ ਬਣਿਆਂ ਹੀਰ ਦਾ ਯਾਰ
ਕੰਨੀ ਮੁੰਦਰਾਂ ਪਾ ਭੀਖ ਮੰਗਦਾ
ਰਾਂਝਾ ਦਰ ਦਰ ਗੇੜੇ ਮਾਰ
ਹੀਰ ਰਾਂਝਾ ਦੋਨੋ ਝੰਗ ਆ ਗਏ
ਮਾਂ ਬਾਪ ਵਿਆਹ ਨੂੰ ਤਿਆਰ
ਕੈਦੋਂ ਜਲ ਭੁਨ ਕੇ ਸਵਾ ਹੋਇਆ
ਦਿੱਤਾ ਹੀਰ ਨੂੰ ਖਾਣੇ ਚ ਜਹਿਰ
ਰਾਂਝਾ ਸੁਣ ਡਜਿਆ ਆਇਆ
ਖਾਇਆ ਲੱਡੂ ਵਿਚ ਸੀ ਜਹਿਰ
ਹੀਰ ਦੀ ਗੋਦ ਢੇਟ੍ਰੀ ਹੋ ਗਿਆ
ਕੁਰਬਾਨ ਸੁੱਚਮ ਸੁੱਚਾ ਪਿਆਰ
ਉਨ੍ਹਾਂ ਨੂੰ ਝੰਗ ਚ ਦਫ਼ਨਾਇਆ
ਲੋਕ ਆਉਂਦੇ ਨ ਉੱਤੇ ਮਜ਼ਾਰ
ਮਨਸੀਰਤ ਕਿੱਸਾ ਹੈ ਸੁਣੋਂਉਦਾਂ
ਏਹੀ ਪ੍ਰੀਤ ਕਹਾਣੀ ਦਾ ਹੈ ਸਾਰ
*********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)