ਸੌਣ ਸੇ ਮੀਂਹ ਵਰਗਾ ਹੈ ਨਖਰਾ ਤੇਰਾ
***ਸੌਣ ਦੇ ਮੀਂਹ ਵਰਗਾ ਨਖ਼ਰਾ***
**************************
ਸੌਣ ਦੇ ਮੀਂਹ ਵਰਗਾ ਹੈ ਨਖ਼ਰਾ ਤੇਰਾ
ਕੱਦੇ ਬਰਸ ਜਾਵੇ ਤੇ ਕੱਦੇ ਓ ਨਾ ਬਰਸੇ
ਪਪੀਹੇ ਜਿਹਾ ਰਹਿਆ ਹੈ ਭਾਗ ਮੇਰਾ
ਪਿਆਰ ਦੀ ਇਕ ਬੂੰਦ ਬੂੰਦ ਨੂੰ ਤਰਸੇ
ਚਾਰ ਸੌ ਚਾਲੀ ਵਰਗਾ ਹੈ ਕਰੰਟ ਤੇਰਾ
ਖ਼ਤਰੇ ਦੇ ਘੂੱਗੂ ਥੱਲੇ ਸਦਾ ਦਿਲ ਧੜਕੇ
ਫੁੱਲ ਦੇ ਸੁਗੰਧ ਵਰਗੀ ਹੈ ਮਹਿਕ ਤੇਰੀ
ਘਰ ਦੀ ਬਗੀਚੀ ਚ ਸਦਾ ਰਹਿ ਮਹਕੇ
ਮੋਤੀਆਂ ਵਰਗਾ ਹੁੰਦਾ ਸੱਚਾ ਪਿਆਰ
ਕਿਸੇ ਨੂੰ ਮਿਲਦਾ ਤੇ ਕੋਈ ਰਹਿ ਤਰਸੇ
ਤਾਹ ਲੱਗੀ ਰਹਿੰਦੀ ਹੈ ਦਿਲ ਨੂੰ ਜਦੋਂ
ਹਿੱਕ ਤੇ ਪੈਣ ਜਿਵੇਂ ਗਾਨੀ ਦੇ ਮਣਕੇ
ਮਨਸੀਰਤ ਦਾ ਸੁਭਾਅ ਗਰਮਗਰਮ
ਤਂਦੂਰ ਦੇ ਭਾੰਭਰ ਵਾੰਗੂ ਹੈ ਹਹਿ ਭੜਕੇ
**************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)