ਸਾਡੀ ਪ੍ਰੇਮ ਕਹਾਣੀ
ਅਜ਼ਲਾਂ ਤੋਂ ਹੀ ਤੁਰਦੀ ਆਈ,ਸਾਡੀ ਇਸ਼ਕ ਕਹਾਣੀ।
ਸੀਨੇ ਦੇ ਵਿਚ ਹੌਕੇ ਦਿੱਤੇ, ਅੱਖਾਂ ਦੇ ਵਿਚ ਪਾਣੀ।
ਕੀਹਨੂੰ ਦੱਸੀਏ ਦੁੱਖ ਹਿਜਰ ਦੇ,ਕੀਹਦੇ ਗਲ ਲੱਗ ਰੋਵਾਂ
ਕੀਹਦੇ ਸਿਰ ਭਾਂਡਾ ਭੰਨਾ, ਕੀਹਦਾ ਨਾਂ ਲਕੋਵਾ।
ਔਖੇ ਹੋ ਹੋ ਦਿਨ ਕੱਟੀਏ, ਔਸੀਆਂ ਪਾਵਾਂ ਮੈਂ ਬੈਠੀ
ਕਿਵੇਂ ਦੱਸੀਏ,ਝੋਲੀ ਸਾਂਭੀ ਅਸਾਂ,ਇਹ ਪੀੜ ਪਲੇਠੀ।
ਸੰਝ ਹੋਈ, ਪਰਛਾਵੇਂ ਢਲਦੇ,ਰਾਹੀਂ ਮੁੜ ਨਾ ਆਉਂਦੇ
ਆਥਣ ਵੇਲੇ ਤਾਂ ਜ਼ਾਲਮਾਂ,ਪੰਛੀ ਵੀ ਮੁੜ ਆਉਂਦੇ।
ਇਸ਼ਕ ਹਕੀਕੀ, ਇਸ਼ਕ ਮਜਾਜ਼ੀ,ਕਿੰਨੇ ਰੰਗ ਇਸ਼ਕ ਦੇ
ਧੜਕਣ ਵੀ ਹੋਈ ਬੇਗਾਨੀ,,ਲੱਗੇ ਜਦ ਸੰਗ ਇਸ਼ਕ ਦੇ।
ਸੁਰਿੰਦਰ ਕੋਰ