ਸ਼ਿਕਵੇ ਉਹ ਵੀ ਕਰਦਾ ਰਿਹਾ
ਸ਼ਿਕਵੇ ਉਹ ਵੀ ਕਰਦਾ ਰਿਹਾ।
ਗਿਲੇ ਅਸੀ ਵੀ ਕਰਦੇ ਰਹੇ।
ਪਰ ਦੂਰ ਦੂਰ ਤੋਂ ਇਕ ਦੂਜੇ ਦੀ
ਖੈਰ ਸੁਖ ਮੰਗਦੇ ਰਹੇ।
ਦੋਨੋਂ ਨਹੀਂ ਜੀ ਸਕਦੇ ਸੀ ਅਸੀਂ
ਇਕ ਦੂਜੇ ਦੇ ਬਿਨਾ।
ਪਰ ਹਰ ਰਾਹ ਤੇ ਫਿਰ ਵੀ
ਇਕ ਦੂਜੇ ਤੇ ਲੁਕਦੇ ਰਹੇ।
ਆਪਣੀਆ ਕਮਜ਼ੋਰੀਆਂ ਜਾਣਦੇ
ਹੋਏ ਵੀ ਅਸੀਂ ਦੋਵੇ।
ਆਪਣੇ ਉਤੇ ਹਮੇਸ਼ਾ
ਮਾਣ ਹੀ ਕਰਦੇ ਰਹੇ।
ਪਤਾ ਹੈ ਰਬ ਵੀ ਉਹਦਾ
ਸਾਥ ਨਹੀ ਦਿੰਦਾ।
ਜਿਹੜੇ ਉਹਦੀ ਦਿਤੀ ਜ਼ਿੰਦਗੀ
ਨੂੰ ਐਵੇ ਨਿੰਦਦੇ ਰਹੇ।
ਮੈ ਚਾਹੁੰਦਾ ਹਾਂ ਆਜ਼ਾਦ
ਹੋ ਜਾਵਾਂ ਇਸ ਤੋਂ।
ਪਰ ਪਤਾ ਨਹੀ ਦਿਨ ਕਿੰਨੇ
ਮੇਰੇ ਤੜਫਣ ਦੇ ਰਹੇ।
ਸੁਰਿੰਦਰ ਕੌਰ