ਸਤਿਗੁਰੂ ਪ੍ਰਗਟ ਹੋਇਆ
**ਸਤਿਗੁਰੂ ਪ੍ਰਗਟ ਹੋਇਆ **
*********************
ਮੇਰਾ ਸਤਿਗੁਰ ਪ੍ਰਗਟ ਹੋਇਆ,
ਹਮੇਸ਼ ਰਹਾਂ ਗੁਰੂ ਵਿਚ ਖੋਇਆ।
ਜਿਸ ਦਿਨ ਦਾ ਉਸ ਲੜ ਲੱਗਾ,
ਸਾਰਾ ਦੁਖ ਉਸ ਵਿਚ ਮੋਇਆ।
ਮੈਂ ਤਾਂ ਗੁਰੂ ਸੰਗ ਪ੍ਰੀਤ ਬਣਾਈ,
ਓਹੀ ਮੇਰਾ ਮੁਰਸ਼ਦ ਹੈ ਹੋਇਆ।
ਕੋਈ ਨਹੀਂ ਜਦੋਂ ਤਾਰਣ ਵਾਲਾ,
ਬਖਸ਼ਣਹਾਰ ਅੱਗੇ ਹਾਂ ਰੋਇਆ।
ਕੋਈ ਨਾ ਪੁੱਛਦਾ ਹਾਲ ਨਿਮਾਣਾ,
ਬੰਦਾ ਹੀ ਬੰਦੇ ਦਾ ਵੈਰੀ ਹੋਇਆ।
ਗ਼ਮ ਦੀ ਘੜੀ ਚ ਹੁੰਦਾ ਹੈ ਕੱਲਾ,
ਆਪਣੇ ਰਹਿਣ ਪੁੱਟਦੇ ਟੋਇਆ।
ਧੀ-ਪੁੱਤ ਸਾਰੇ ਹੀ ਝੂਠੇ ਰਿਸ਼ਤੇ,
ਰਾਹ ਚ ਖੁੱਦ ਕੱਲਾ ਹੀ ਪਾਇਆ।
ਮਨਸੀਰਤ ਜੱਗ ਤੋਂ ਹੈ ਰੱਜਿਆ,
ਸਤਿਗੁਰੂ ਦਰ ਥੱਕ ਖਲੋਇਆ।
**********************
ਸੁਖਵਿੰਦਰ ਸਿੰਘ ਮਨਸੀਰਤ
ਖੇਡੀ ਰਾਓ ਵਾਲੀ (ਕੈਥਲ)