ਸਤਾਇਆ ਹੈ ਲੋਕਾਂ ਨੇ
ਸਤਾਇਆ ਹੈ ਕੁਝ ਲੋਕਾਂ ਨੇ,ਇਸ ਕਦਰ ਮੈਨੂੰ।
ਖੁੱਲ ਕੇ ਹੱਸਣ ਦਾ ਆ ਗਿਆ ਏ ਹੁਨਰ ਮੈਨੂੰ।
ਕੁਝ ਮਿਲੇ,ਕੁਝ ਵਿਛੜੇ,ਤੇ ਕੁਝ ਯਾਦਾਂ ਦੇ ਗਏ
ਨਵੇਂ ਕਈ ਤਜਰਬੇ ਦੇ ਗਿਆ,ਇਹ ਸਫ਼ਰ ਮੈਨੂੰ।
ਜਿਹਨਾਂ ਹਮਸਾਇਆਂ ਤੋਂ ਮੈਂ,ਰੱਖੀ ਉਮੀਦ ਸਦਾ
ਲੋੜ ਪੈਣ ਤੇ ਕੋਈ ਨਾ ਆਇਆ ਨਜ਼ਰ ਮੈਨੂੰ।
ਮੇਰੇ ਦਿਲ ਦੀਆਂ ਜੋ ,ਬਿਨ ਦੱਸਿਆਂ ਸਮਝ ਲਵੇ
ਭਰੀ ਦੁਨੀਆਂ ਚ ਮਿਲਿਆ ਨਾ ਉਹ ਬਸ਼ਰ ਮੈਨੂੰ।
ਸਾਰੀ ਦੁਨੀਆਂ ਨੂੰ ਹੈ ਸਿਰਫ ਸਕੂਨ ਦੀ ਤਲਾਸ਼
ਇਹਦੀ ਚਾਹ ਨੇ ਹੀ ਕੀਤਾ ,ਦਰ ਬ ਦਰ ਮੈਨੂੰ।
ਸੁਰਿੰਦਰ ਕੌਰ