ਲਿਖਾਰੀ ਕਰਦਾ ਗੱਲ ਅੱਖਰ ਦੀ
**ਲਿਖਾਰੀ ਕਰਦਾ ਗੱਲ ਅੱਖਰ ਦੀ***
****************************
ਮੈਂ ਹਾਂ ਲਿਖਾਰੀ ਗੱਲ ਕਰਦਾਂ ਅੱਖਰ ਦੀ
ਅੱਖਰ ਤੋਂ ਹੌਲੀ ਹੋਂਦੀ ਹੈ ਸੱਟ ਪੱਥਰ ਦੀ
ਦੁਸ਼ਮਣ ਭਾਵੇਂ ਮਾਰ ਦੇਵੇ ਕੋਈ ਗੱਲ ਨਹੀਂ
ਸੱਟ ਜਰਨੀ ਸੌਖੀ ਨਹੀਂ ਦਿੱਤੀ ਮਿੱਤਰ ਦੀ
ਜਿੰਨ੍ਹੇ ਮਰਜੀ ਧੱਕੇ ਖਾਓ ਮਿਲਦਾ ਕੁਜ ਨੀ
ਮੁੱਲ ਕੋਈ ਜਾਣਦਾ ਨਹੀਂ ਟੁੱਟੇ ਛਿੱਤਰ ਦੀ
ਮਾੜੇ ਬੰਦੇ ਨੂੰ ਹਰ ਕੋਈ ਮੰਦਾ ਕਹਿੰਦਾ ਹੈ
ਤਗੜੇ ਬੰਦੇ ਨਾਲ ਹਿੱਮਤ ਨਹੀਂ ਟੱਕਰ ਦੀ
ਆਕੜ ਤੇ ਪਾਪੜ ਦੀ ਕੋਈ ਉਮਰ ਨਹੀਂ
ਝੱਟ ਚ ਲਹ ਜੇ ਧਾਰ ਦਰਿਆ ਘੱਗਰ ਦੀ
ਮਨਸੀਰਤ ਦਸ ਮਰਦਾ ਕੀ ਨੀ ਕਰਦਾ ਹੈ
ਹਾਲਤ ਮਾੜੀ ਹੋਂਦੀ ਜਿਵੇਂ ਹੰਭੇਂ ਤਿੱਤਰ ਦੀ
*****************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)