ਰੰਨ ਰੂਪ ਦੀ ਪਿਆਰੀ
** ਰੰਨ ਰੂਪ ਦੀ ਪਿਆਰੀ **
********************
ਰੰਨ ਰੰਗ ਰੂਪ ਦੀ ਪਿਟਾਰੀ
ਨੈਣ ਤਿੱਖੇ ਜਿਵੇਂ ਤੇਜ਼ ਕਟਾਰੀ
ਦੰਦ ਚਿੱਟੇ ਮੋਤਿਆਂ ਦਾ ਹਾਰ
ਨਾਰ ਸਾਰੇ ਜੱਗ ਤੋਂ ਨਿਆਰੀ
ਬੁਲ ਲਾਲ ਸੁਰਖ ਗੁਲਾਬ
ਪਹਿਲੇ ਤੌੜ ਦੀ ਜੋਂ ਸ਼ਰਾਬ
ਚੋਬਰਾਂ ਨੂੰ ਲਗਦੀ ਪਿਆਰੀ
ਨਾਰ ਸਾਰੇ ਜੱਗ ਤੋਂ ਨਿਆਰੀ
ਅੱਖੀਂ ਕੱਜਲੇ ਦੀ ਪਾਈ ਧਾਰ
ਸੋਹਣੀ ਲਗਦੀ ਮੁਟਿਆਰ
ਫੁੱਲਾਂ ਦੀ ਖਿੜੀ ਹੈ ਕਿਆਰੀ
ਨਾਰ ਸਾਰੇ ਜੱਗ ਤੋਂ ਨਿਆਰੀ
ਗੋਰਾ ਗੋਰਾ ਗੁੰਦਵਾ ਸ਼ਰੀਰ
ਭਾਂਪਾ ਮਾਰੇ ਜਿਵੇਂ ਤੱਤਾ ਨੀਰ
ਜਾਨ ਕੱਢਣ ਦੀ ਹੈ ਤਿਆਰੀ
ਨਾਰ ਸਾਰੇ ਜੱਗ ਤੋਂ ਨਿਆਰੀ
ਸੋਹਣਾ ਲੱਕ ਪਤਲਾ ਪਤੰਗ
ਕੁੜਤੀ ਹੋਈ ਵੱਖੀਆਂ ਤੋਂ ਤੰਗ
ਫੱਸ ਜਾਂਦੀ ਹੈ ਜਿਵੇਂ ਗਰਾਰੀ
ਨਾਰ ਸਾਰੇ ਜੱਗ ਤੋਂ ਨਿਆਰੀ
ਬੇਲ ਜਿਵੇਂ ਚੜ੍ਹਦੀ ਜਵਾਨੀ
ਅੱਖ ਲਗੇ ਬਹੁਤ ਮਸਤਾਨੀ
ਮਨਸੀਰਤ ਨੂੰ ਜਾਣੋ ਪਿਆਰੀ
ਨਾਰ ਸਾਰੇ ਜੱਗ ਤੋਂ ਨਿਆਰੀ
********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)