ਰੋਂਦੀ ਰੂਹ ਕੁਰਲਾਵੇ
***ਰੋਂਦੀ ਰੂਹ ਕੁਰਲਾਵੇ**
******************
ਅੰਬਰ ਵਿਚ ਉੱਡਦੇ ਕਾਵਾਂ
ਦੱਸ ਤੇਰੀ ਕਿੰਨੂੰ ਦੱਸ ਪਾਵਾਂ
ਮੇਰੇ ਦਿਲ ਚ ਵਸਦੀ ਰੂਹ
ਭਲਾ ਕੌਣ ਦੱਸੂ ਸਰਨਾਵਾਂ
ਚਿਤ ਚ ਭਾਂਬੜ ਯਾਦਾਂ ਦਾ
ਦੱਸ ਕਿੱਦਰੇ ਮੈਂ ਛੱਡ ਜਾਵਾਂ
ਮੋਤੀ ਚੁਗ ਹੰਸ ਭੱਜ ਜਾਵੇ
ਨਹੀਂ ਦਿੱਖਦਾ ਹੈ ਪਰਛਾਵਾਂ
ਵਸਦੀ ਨਗਰੀ ਹੈ ਉੱਜੜੀ
ਰੁਸਿਆ ਰਾਜਾ ਮੈਂ ਮਨਾਵਾਂ
ਰੋਂਦੀ ਰੂਹ ਪਈ ਕੁਰਲਾਵੇ
ਠੰਡ ਕਾਲਜੇ ਜਾ ਮੈਂ ਪਾਵਾਂ
ਮਨਸੀਰਤ ਹੈ ਦਿਲਜਾਨੀ
ਰਾਗ ਪਿਆਰ ਦਾ ਗਾਵਾਂ
******************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)