ਰੂਪ
********** ਰੂਪ ***********
*************************
ਰੂਪ ਤੇਰਾ ਚੌਧਵੀਂ ਦੇ ਚਣ ਵਰਗਾ
ਨਖ਼ਰਾ ਮਜਾਜਨ ਦਾ ਨਵਾਬ ਵਰਗਾ
ਪੂਨੀਆ ਦਾ ਚਣ ਵੇਖ ਵੇਖ ਸਰਮਾਏ
ਵੱਖਰਾ ਨਜਾਰਾ ਫੁੱਲ ਗੁਲਾਬ ਵਰਗਾ
ਖਿੜ ਖਿੜ ਹੱਸਦੀ ਦੇ ਹੈ ਦੰਦ ਦਿਖਦੇ
ਹਾਸਾ ਚੰਦਰੀ ਦਾ ਹੈ ਚਿਨਾਬ ਵਰਗਾ
ਗੋਰਿਆਂ ਗੁਲਾਬੀ ਗੱਲ੍ਹਾਂ ਪਿਆਰਿਆਂ
ਹੁਸਨ ਨੱਡੀ ਦਾ ਹੈ ਦੁਆਬ ਵਰਗਾ
ਕਾਲੇ ਕਾਲੇ ਬੱਦਲਾਂ ਤੋਂ ਚਣ ਚਮਕੇ
ਮੌਸਮ ਮਸਤਾਨਾ ਹੈ ਬਰਸਾਤ ਵਰਗਾ
ਮੜਕ ਮੜਕ ਤੁਰੇ ਜਿਵੇਂ ਸੱਪ ਤੁਰਦਾ
ਜੋਬਨ ਝੱਲੀ ਦਾ ਹੈ ਸ਼ਰਾਬ ਵਰਗਾ
ਮਨਸੀਰਤ ਗੋਰੇ ਰੰਗ ਦਾ ਮੁਰੀਦ ਹੈ
ਰੌਬ ਸੋਹਣੀ ਨਾਰ ਦਾ ਨਾਗ ਵਰਗਾ
*************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)
ਮੜਕ ਜੋੱਬਣ