ਰੁੱਤ ਵਸਲ ਮੈਂ ਵੇਖੀ ਨਾ
ਸਾਰੇ ਮੌਸਮ ਮੈਂ ਵੇਖੇ,ਇੱਕ ਰੁੱਤ ਵਸਲ ਮੈਂ ਵੇਖੀ ਨਾ।
ਬੀਜ ਬਹੁਤ ਬੀਜੇ ਮਿਲਣ ਦੇ, ਕੋਈ ਫ਼ਸਲ ਮੈਂ ਵੇਖੀ ਨਾ।
ਝੂਠੇ ਫਰੇਬਾਂ ਨਾਲ ਹੀ ,ਜਿੰਦ ਨੂੰ ਮੈਂ ਵਰਚਾ ਛੱਡਿਆ
ਆਪਣੀ ਜ਼ਿੰਦਗੀ ਵਿਚ ਕਦੇ , ਖੁਸ਼ੀ ਅਸਲ ਮੈਂ ਵੇਖੀ ਨਾ।
ਸਭ ਆਪਣੇ ਮਤਲਬ ਨੂੰ ,ਜੁੜੇ ਨੇ ਅੱਜ ਤੱਕ ਮੇਰੇ ਨਾਲ
ਜੋ ਮੇਰੀ ਖੁਸ਼ੀ ਖਾਤਰ ਲੜੇ,ਅਜਿਹੀ ਨਸਲ ਮੈਂ ਵੇਖੀ ਨਾ।
ਤਬਾਹ ਕਰ ਜਾਂਦੇ ਨੇ ਕੁਝ ਲੋਕ,ਆਪਣਾ ਕਹਿ ਕੇ ਸਾਨੂੰ
ਤੜਫਾਉਣ ਲਈ ਇਸ ਤੋਂ ਵੱਡੀ ਸੱਲ ਮੈਂ ਵੇਖੀ ਨਾ।
ਸੁਰਿੰਦਰ ਕੋਰ