#ਰੁੱਖਾਂ ਨੂੰ ਰੁੱਖ ਨਹੀਂ ਮਿਲਦੇ
✍️
★ #ਰੁੱਖਾਂ ਨੂੰ ਰੁੱਖ ਨਹੀਂ ਮਿਲਦੇ ★
ਰੁੱਖਾਂ ਨੂੰ ਰੁੱਖ ਨਹੀਂ ਮਿਲਦੇ
ਬੰਦੇ ਨੂੰ ਬੰਦਾ ਮਿਲ ਜਾਵੇ
ਅੱਖੀਆਂ ਹੋ ਜਾਣ ਗਿੱਲੀਆਂ
ਯਾਦ ਕਿਸੇ ਦੀ ਜਦ ਆਵੇ
ਰੁੱਖਾਂ ਨੂੰ ਰੁੱਖ ਨਹੀਂ ਮਿਲਦੇ . . . . .
ਠੰਡਾ ਮਹੀਨਾ ਮਾਘ ਦਾ
ਅੰਦਰ ਬਾਹਰ ਇੱਕੋ ਜੇਹੀ ਠੰਡ
ਮੁੰਗਫਲੀਆਂ ਤੇ ਰਿਓੜੀਆਂ
ਸਭਨਾਂ ਲਈਆਂ ਵੰਡ
ਤਿੱਲ – ਭੁੱਗਾ ਜਿਸ ਹੱਥ ਆ ਗਿਆ
ਮੰਦ – ਮੰਦ ਮੁਸਕਾਵੇ
ਰੁੱਖਾਂ ਨੂੰ ਰੁੱਖ ਨਹੀਂ ਮਿਲਦੇ . . . . .
ਅੱਗੇ – ਪਿੱਛੇ ਪਰਛਾਵਾਂ ਤੁਰਦੈ
ਹਾਣੀ ਨਾਲ – ਨਾਲ ਜੀ
ਦਿਲ ਦੀਆਂ ਦਿਲ ਵਿੱਚ ਨਾ ਰੱਖੀਏ
ਦਿਲ ਹੋ ਜਾਸੀ ਕੰਗਾਲ ਜੀ
ਜਦ ਸੂਰਜ ਸਿਰ `ਤੇ ਆਂਵਦੈ
ਸਿਰ `ਕੱਲਾ ਧੁੱਪ ਹੰਢਾਵੇ
ਰੁੱਖਾਂ ਨੂੰ ਰੁੱਖ ਨਹੀਂ ਮਿਲਦੇ . . . . .
ਦੇਖ ਪਰਾਈਆਂ ਚੋਪੜੀਆਂ
ਜੀ ਤਰਸਾਉਣਾ ਠੀਕ ਨਹੀਂ
ਹਰ ਕੋਈ ਤੁਰਿਆ ਜਾਂਵਦੈ
ਕਿਸੇ ਨੂੰ ਕਿਸੇ ਦੀ ਉਡੀਕ ਨਹੀਂ
ਸੰਗ – ਸਾਥ ਤੋਂ ਵੀ ਇਨਕਾਰ ਨਹੀਂ
ਕੋਈ ਹਾਣ ਦਾ ਮਿਲ ਜਾਵੇ
ਰੁੱਖਾਂ ਨੂੰ ਰੁੱਖ ਨਹੀਂ ਮਿਲਦੇ . . . . .
ਲੰਗੇ ਨੂੰ ਮੀਣਾ ਮਿਲ ਜਾਂਦੈ
ਯੱਕਿਆਂ ਨੂੰ ਮਿੱਲਣ ਘੋੜੀਆਂ
ਇੱਕ ਤੂੰ ਹੈਂ ਤੇ ਇੱਕ ਮੈਂ ਹਾਂ
ਜੋੜੀਆਂ ਜੱਗ ਥੋੜੀਆਂ
ਧੁਰੋਂ ਹੀ ਲਿੱਖਿਆ ਆਂਵਦੈ
ਉਂਜ ਕੌਣ ਕਿਸੇ ਨੂੰ ਪਰਨਾਵੇ
ਰੁੱਖਾਂ ਨੂੰ ਰੁੱਖ ਨਹੀਂ ਮਿਲਦੇ . . . . .
ਆਰ ਜਾਈਏ ਪਾਰ ਜਾਈਏ
ਜਾਈਏ ਦੇਸ ਆਪਨੜੇ
ਵਿੱਚ ਪਰਦੇਸੀਂ ਮਿਲ ਜਾਵਣ
ਕੋਈ – ਕੋਈ ਯਾਰ ਮਿਲਾਪੜੇ
ਚਹੁੰ ਪਾਸੀਂ ਕੋਹਰਾ ਜਦ ਛਾਂਵਦੈ
ਬੰਦਾ ਪਛਾਣ ਵਿੱਚ ਨਾ ਆਵੇ
ਰੁੱਖਾਂ ਨੂੰ ਰੁੱਖ ਨਹੀਂ ਮਿਲਦੇ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨