ਰਿਸ਼ਤੇ ਉਗਾਉਂਦੇ ਨੇ ਲੋਕ
ਰਿਸ਼ਤੇ ਉਗਾਉਂਦੇ ਨੇ ਲੋਕ ਵਿੱਚ ਗਮਲਿਆਂ ਦੇ।
ਸਹਾਰੇ ਭਾਲਦੇ ਨੇ ਲੋਕ ,ਕੋਠੀ ਦੇ ਥੰਮਲਿਆ ਦੇ
ਪਿਆਰ ਦੀ ਕਹਾਣੀ ਕਿਸੇ ਨੂੰ ਦੱਸੀਏ ਤਾਂ ਕਿਵੇਂ
ਸ਼ੁਮਾਰ ਕਰਦੇ ਨੇ ਲੇਕ , ਵਿਚ ਕਮਲਿਆਂ ਦੇ
ਨਸਲਾਂ ਤੇ ਫਸਲਾਂ ਬਰਬਾਦ ਹੋ ਹੀ ਜਾਂਦੀਆਂ ਨੇ
ਹਾਕਮ ਦੁਸ਼ਮਣ ਨੂੰ ਮਿੱਤ ਸਮਝੇ ਵਿਚ ਹਮਲਿਆਂ ਦੇ।
ਸਿਰਾਂ ਦੇ ਸਿਰ ਵੱਢੇ ਜਾਂਦੇ ਨੇ ਉਦੋਂ ਲੋਕੋਂ
ਮੁਲ ਪੈ ਜਾਂਦੇ ਨੇ ਜਦੋਂ ਸ਼ਮਲਿਆਂ ਦੇ ।
ਪਾਕ ਸਾਫ਼ ਮੁਹੱਬਤਾਂ ਕਦ ਮਿਲਣ ਲੋਕਾਂ ਵਿਚ
ਇਹ ਜਾਗੀਰਾਂ ਮਿਲਦੀਆਂ ਨੇ ਵਿੱਚ ਯਮਲਿਆਂ ਦੇ।
ਸੁਰਿੰਦਰ ਕੌਰ