ਰਿਸ਼ਤਿਆਂ ਦੀਆਂ ਤਿਜਾਰਤਾਂ
ਰਿਸ਼ਤਿਆਂ ਵਿਚ ਰਹਿ ਗਈਆ ਨੇ ਤਿਜਾਰਤਾਂ।
ਦਸੋ ਕਿਵੇਂ ਬੁਝੀਏ, ਆਪਾਂ ਇਹ ਬੁਝਾਰਤਾਂ।
ਏਨਾਂ ਜ਼ਹਿਰ ਭਰ ਗਿਐ,ਸਾਡੇ ਮਨਾਂ ਅੰਦਰ,
ਕਰਦੇ ਆਂ ਚਲਾਕੀਆਂ, ਨਹੀਂ ਕਰਦੇ ਸ਼ਰਾਰਤਾਂ।
ਚਾਰ ਛਿੱਲੜਾਂ ਵਾਲੇ ਨੂੰ ਹੀ ਹੁੰਦੀਆਂ ਸਲਾਮਾਂ
ਮਾੜੇ ਬੰਦੇ ਨੂੰ ਅਸੀਂ,ਨਾਲ ਤੱਕੀਏ ਹਿਕਾਰਤਾਂ।
ਕੱਦ ਵਧਾਉਣ ਲਈ,ਕੱਟੀਏ ਪੈਰ ਦੂਜਿਆਂ ਦੇ
ਏਂਦਾਂ ਤੇ ਕਦੇ ਨਹੀ , ਮਿਲੀਆਂ ਵਜਾਰਤਾਂ।
ਆਪਣੇ ਭਰੋਸੇ ਤੈਅ ਕਰੋ ਜ਼ਿੰਦਗੀ ਦਾ ਪੈਂਡਾ
ਵੱਟਾ ਵੱਟਾ ਜੋੜ ਬਣ ਜਾਂਦੀਆਂ ਨੇ ਇਮਾਰਤਾਂ।
ਸੁਰਿੰਦਰ ਕੌਰ