ਯਾਦਾਂ ਤੇ ਧੁਖਦੀਆਂ ਨੇ
ਯਾਦਾਂ ਤੇ ਧੁਖਦੀਆਂ ਰਹਿੰਦੀਆਂ ਨੇ ਉਮਰ ਭਰ।
ਕਿਵੇਂ ਆਖਾਂ ਰੱਬ ਨੂੰ ,ਇੰਝ ਨਹੀਂ ਇੰਝ ਕਰ।
ਐਵੇਂ ਅਵੇਸਲੇ ਬੈਠ ,ਕਿਤੇ ਅੱਖੀਆਂ ਨਾ ਭਰ।
ਦੇ ਉਹਦਾ ਸਰ ਗਿਆ ਏ ,ਤੇਰਾ ਵੀ ਜਾਊ ਸਰ।
ਜ਼ਿੰਦਗੀ ਬਹੁਤ ਸਕੂਨ ਨਾਲ ਰਹੀ ਏ ਗੁਜ਼ਰ।
ਪੱਤੇ ਨਹੀ ਆਉਣੇ, ਸੁਕ ਗਿਆ ਏ ਸ਼ਜਰ।
ਬਹੁਤ ਭੀੜ ਹੈ ਏਸ ਦੁਨੀਆਂ ਦੇ ਅੰਦਰ
ਫੇਰ ਵੀ ਕਿਉਂ ਤਨਹਾ ਏ ਹਰ ਬਸ਼ਰ।
ਪੂਰੀ ਦੁਨੀਆ ਦੇ ਦੁੱਖ , ਮਿਟਾਵੇ ਤੂੰ ਰੱਬਾ
ਇਲਤਜਾ ਏ ਮੇਰੀ ,ਮੇਰੀ ਵੀ ਜ਼ਰਾ ਫ਼ਿਕਰ ਕਰ।
ਸੁਰਿੰਦਰ