ਮਿਲਣ ਲਈ ਤਰਸਦਾ ਹਾਂ
ਮੈਂ ਆਪਣੇ ਆਪ ਨੂੰ ਮਿਲਣ ਲਈ ਤਰਸਦਾ ਹਾਂ।
ਰੋਜ਼ ਆਪਣੇ ਆਪ ਤੋਂ ਕੁਝ ਦੁਰ ਸਰਕਦਾ ਹਾਂ।
ਅੰਦਰ ਹੀ ਅੰਦਰ ਮੈਂ ਕਿਉਂ ਝੂਰਦਾ ਜਿਹਾ੍ ਰਹਾਂ
ਦਿਲ ਆਪਣੇ ਦੀ ਮੈਂ ਕਿਸੇ ਨੂੰ ਵੀ ਨਾ ਕਹਾਂ।
ਹਰ ਵੇਲੇ ਦੁਚਿੱਤੀ ਵਿੱਚ ,ਡੋਰ ਭੋਰਾ ਫ਼ਿਰਦਾ ਹਾਂ
ਕੀ ਸਮਝਾਂ ਤੇ ਸਮਝਾਵਾਂ,ਸੋਚ ਵਿਚ ਘਿਰਦਾ ਹਾਂ।
ਏਨਾ ਮੈਂ ਉਲਝਿਆ, ਦੁਨੀਆਂ ਦਾਰੀ ਦੇ ਵਿੱਚ
ਫੋਕੀ ਟੌਹਰ ਬਣਾ ਬੈਠਾ ਰਿਸ਼ਤੇਦਾਰੀ ਦੇ ਵਿੱਚ।
ਅੱਜ ਦੂਰ ਆਪਣੇ ਆਪ ਤੋਂ,ਇਕੱਲਾ ਸੋਚਦਾ ਹਾਂ
ਕਿਤੇ ਮਿਲਾਂ ਆਪਣੇ ਆਪਣੇ ਨੂੰ ਇਹੀ ਲੋਚਦਾ ਹਾਂ।
ਸੁਰਿੰਦਰ ਕੋਰ